ਫਾਇਰ ਬ੍ਰਿਗੇਡ ਦੀ ਗੱਡੀ ਨਾ ਪਹੁੰਚਣ ''ਤੇ ਨਿਰਾਸ਼ ਲੋਕਾਂ ਨੇ ਵਿਭਾਗ ਵਿਰੁੱਧ ਕੀਤਾ ਪ੍ਰਦਰਸ਼ਨ

04/26/2018 4:55:29 AM

ਦੀਨਾਨਗਰ, (ਕਪੂਰ)-  ਪਿੰਡ ਮਗਰਾਲਾ ਵਿਖੇ ਖੇਤਾਂ ਨੂੰ ਅੱਗ ਲੱਗ ਜਾਣ 'ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰਨ 'ਤੇ ਵੀ ਫਾਇਰ ਗੱਡੀ ਨਾ ਪਹੁੰਚਣ 'ਤੇ ਨਿਰਾਸ਼ ਹੋਏ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰ ਕੇ ਆਪਣੀ ਭੜਾਸ ਕੱਢੀ।
ਦੱਸਿਆ ਗਿਆ ਹੈ ਕਿ ਅੱਜ ਨਜ਼ਦੀਕੀ ਪਿੰਡ ਮਗਰਾਲਾ ਵਿਖੇ ਕਣਕ ਦੇ ਖੇਤਾਂ ਨੂੰ ਅੱਗ ਲੱਗ ਗਈ ਅਤੇ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਪਿੰਡ ਵਾਸੀਆਂ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਟਰੈਕਟਰਾਂ ਦੀ ਸਹਾਇਤਾ ਨਾਲ ਅੱਗ 'ਤੇ ਕਾਬੂ ਪਾਇਆ ਪਰ ਫਾਇਰ ਬ੍ਰਿਗੇਡ ਦੀ ਗੱਡੀ ਨਾ ਪਹੁੰਚਣ 'ਤੇ ਨਿਰਾਸ਼ ਲੋਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਦੀਨਾਨਗਰ ਹਲਕੇ ਵਿਚ ਕਣਕ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਕੱਲ ਅਤੇ ਪਰਸੋਂ ਵੀ ਫਾਇਰ ਬ੍ਰਿਗੇਡ ਦੀ ਗੱਡੀ ਲੇਟ ਪਹੁੰਚੀ ਸੀ ਜਦਕਿ ਅੱਜ ਗੱਡੀ ਪਹੁੰਚੀ ਹੀ ਨਹੀਂ। ਸਥਾਨਕ ਲੋਕਾਂ ਨੇ ਦੀਨਾਨਗਰ ਵਿਚ ਫਾਇਰ ਬ੍ਰਿਗੇਡ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਮੰਗ ਕੀਤੀ ਹੈ।