ਸਹੁਰਾ ਪਰਿਵਾਰ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਇਕ ਹੋਰ ਵਿਆਹੁਤਾ, ਦੁਖੀ ਹੋ ਚੁੱਕਿਆ ਖ਼ੌਫ਼ਨਾਕ ਕਦਮ

08/13/2020 1:31:40 PM

ਦੀਨਾਨਗਰ, ਪਠਾਨਕੋਟ (ਕਪੂਰ, ਸ਼ਾਰਦਾ) : ਇਕ ਵਿਆਹੁਤਾ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਦੀਨਾਨਗਰ ਪੁਲਸ ਨੇ ਪਤੀ ਸਣੇ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋਂ : ਵੱਡੀ ਵਾਰਦਾਤ : ਧੀ ਨੂੰ ਜ਼ਬਰਦਸਤੀ ਲਿਜਾ ਰਹੇ ਸਨ ਨੌਜਵਾਨ, ਪਿਤਾ ਨੇ ਰੋਕਿਆਂ ਤਾਂ ਕਰ ਦਿੱਤਾ ਕਤਲ

ਇਸ ਸਬੰਧੀ ਸੁਰਿੰਦਰ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਘਿਆਲਾ ਪਠਾਨਕੋਟ ਨੇ ਦੱਸਿਆ ਕਿ ਉਸਦੀ ਬੇਟੀ ਕੋਮਲ ਦਾ ਵਿਆਹ 2017 'ਚ ਘੁਮਿਆਰਾਂ ਮੁਹੱਲਾ ਦੀਨਾਨਗਰ ਵਾਸੀ ਰਿੱਕੀ ਪੁੱਤਰ ਤਰਸੇਮ ਲਾਲ ਨਾਲ ਹੋਇਆ ਸੀ। ਵਿਆਹ ਵੇਲੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਵਿਆਹ ਦੇ ਬਾਅਦ ਉਸ ਦੀ ਬੇਟੀ ਦਾ ਪਤੀ ਰਿੱਕੀ, ਸਹੁਰਾ ਤਰਸੇਮ ਲਾਲ, ਸੱਸ ਸੁਖਵਿੰਦਰ ਕੌਰ, ਦਿਓਰ ਲੱਕੀ, ਨੰਨਦ ਪ੍ਰਿਆ ਦਾਜ ਲਈ ਪ੍ਰੇਸ਼ਾਨ ਕਰਨ ਨਾਲ ਕੁੱਟ-ਮਾਰ ਵੀ ਕਰਦੇ ਸੀ। ਉਸ ਨੇ ਦੱਸਿਆ ਕਿ ਪੰਚਾਇਤ ਨੇ ਵੀ 4-5 ਵਾਰ ਫੈਸਲੇ ਕੀਤੇ ਅਤੇ ਇਕ ਵਾਰ ਐੱਸ. ਐੱਸ. ਪੀ. ਪਠਾਨਕੋਟ ਤੋਂ ਪ੍ਰੇਸ਼ਾਨ ਕਰਨ ਅਤੇ ਕੁੱਟ-ਮਾਰ ਕਰਨ ਬਾਰੇ ਸਹੁਰਾ ਪਰਿਵਾਰ ਵਿਰੁੱਧ ਸ਼ਿਕਾਇਤ ਦਿੱਤੀ ਸੀ, ਜਿਸਦੇ ਬਾਅਦ ਉਨ੍ਹਾਂ ਦੀ ਲੜਕੀ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਵੱਖਰਾ ਕਰ ਦਿੱਤਾ। ਲੜਕੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਹੁਣ ਉਸ ਦਾ ਪਤੀ ਅਤੇ ਸਹੁਰਾ ਪਹਿਵਾਰ ਇਕ ਲੱਖ ਰੁਪਏ ਦੀ ਮੰਗ ਕਰ ਰਹੇ ਹਨ। ਉਹ ਉਨ੍ਹਾਂ ਦੀ ਮੰਗ ਨੂੰ ਪੂਰਾ ਕਰਨ ਵਿਚ ਅਸਮਰਥ ਰਹੇ, ਜਿਸਦੇ ਬਾਅਦ ਬੇਟੀ ਨੂੰ ਹੋਰ ਵੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋਂ : ਪੰਜਾਬ 'ਚ ਨਹੀਂ ਰੁਕ ਰਹੀਆਂ ਜਬਰ-ਜ਼ਿਨਾਹ ਦੀਆਂ ਵਾਰਦਾਤਾਂ, ਹੁਣ 14 ਸਾਲਾ ਕੁੜੀ ਨੂੰ ਬਣਾਇਆ ਸ਼ਿਕਾਰ

ਮੰਗਲਵਾਰ ਨੂੰ ਸ਼ਾਮ 4 ਵਜੇ ਜਵਾਈ ਦਾ ਫੋਨ ਆਇਆ ਕਿ ਕੋਮਲ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਉਸ ਨੂੰ ਕੋਟਲੀ ਲੈ ਕੇ ਜਾ ਰਹੇ ਹਨ। ਕੋਟਲੀ ਹਸਪਤਾਲ ਪਹੁੰਚਣ 'ਤੇ ਬੇਟੀ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਣ ਡਾਕਟਰਾਂ ਨੇ ਉਸ ਨੂੰ ਪਠਾਨਕੋਟ ਦੇ ਇਕ ਨਿੱਜੀ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ। ਜਿਥੇ ਬੇਟੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਉਸ ਨੇ ਕਿਹਾ ਕਿ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਉਨ੍ਹਾਂ ਦੀ ਬੇਟੀ ਨੇ ਆਤਮਹੱਤਿਆ ਕੀਤੀ ਹੈ। ਸਥਾਨਕ ਥਾਣਾ ਇੰਚਾਰਜ ਕੁਲਵਿੰਦਰ ਸਿੰਘ ਅਨੁਸਾਰ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਮੁਲਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ ਪਰ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋਂ : ਸ਼ਰਮਨਾਕ : ਜਿਸ ਨੂੰ ਬਣਾਇਆ ਜਿਗਰੀ ਯਾਰ ਉਸੇ ਨੇ ਲੁੱਟੀ ਭੈਣ ਦੀ ਇੱਜ਼ਤ

Baljeet Kaur

This news is Content Editor Baljeet Kaur