ਦੀਨਾਨਗਰ ਦੇ ਨੌਜਵਾਨ ਦੀ ਫਰਾਂਸ ’ਚ ਸ਼ੱਕੀ ਹਾਲਾਤ ’ਚ ਮੌਤ, ਦਸੰਬਰ 'ਚ ਆਉਣਾ ਸੀ ਭਾਰਤ (ਤਸਵੀਰਾਂ)

09/30/2021 3:24:51 PM

ਗੁਰਦਾਸਪੁਰ (ਗੁਰਪ੍ਰੀਤ) - ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਹਵੇਲੀ ’ਚ ਰਹਿਣ ਵਾਲੇ ਇਕ ਨੌਜਵਾਨ ਦੀ ਫ਼ਰਾਂਸ ਦੇ ਸ਼ਹਿਰ ਪੈਰਿਸ ਵਿੱਚ ਸ਼ੱਕੀ ਹਾਲਾਤ ਵਿੱਚ ਮੌਤ ਹੋ ਜਾਣ ਦਾ ਦੁਖ਼ਦ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੇ ਮੌਤ ਦੀ ਖ਼ਬਰ ਮਿਲਣ ’ਤੇ ਪੂਰੇ ਪਿੰਡ ਹਵੇਲੀ ’ਚ ਜਿਥੇ ਸੋਗ ਦੀ ਲਹਿਰ ਛਾ ਗਈ, ਉਥੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਮ੍ਰਿਤਕ ਦੀ ਪਛਾਣ ਰਾਜਿੰਦਰ ਸਿੰਘ ਰਿੰਪੀ (42) ਸਾਲ ਵਜੋਂ ਹੋਈ ਹੈ। ਮ੍ਰਿਤਕ ਪਿਛਲੇ ਕਰੀਬ 20-21 ਸਾਲਾ ਤੋਂ ਫ਼ਰਾਂਸ ਦੇ ਸ਼ਹਿਰ ਪੈਰਿਸ ਵਿੱਚ ਰਹਿ ਰਿਹਾ ਸੀ ਅਤੇ ਉਸ ਨੇ ਦਸੰਬਰ ਦੇ ਮਹੀਨੇ ਭਾਰਤ ਆਪਣੇ ਘਰ ਆਉਣਾ ਸੀ। 

ਪੜ੍ਹੋ ਇਹ ਵੀ ਖ਼ਬਰ - ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਸੁਨੀਲ ਜਾਖੜ ਦਾ ਸਿੱਧੂ ’ਤੇ ਤਿੱਖਾ ਟਵੀਟ

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਭਰਾ ਸੋਨੂ ਨੇ ਦੱਸਿਆ ਕਿ ਉਸਦਾ ਭਰਾ ਪਿਛਲੇ ਕਰੀਬ 20-21 ਸਾਲਾਂ ਤੋਂ ਫ਼ਰਾਂਸ ਦੇ ਸ਼ਹਿਰ ਪੇਰੀਸ ਵਿੱਚ ਰਹਿ ਰਿਹਾ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਸੁਣਦੇ ਹੀ ਪੂਰੇ ਪਰਿਵਾਰ ਵਿੱਚ ਮਾਤਮ ਛਾ ਗਿਆ। ਉਸ ਨੇ ਦੱਸਿਆ ਕਿ ਰਾਜਿੰਦਰ ਦੇ ਇਕ ਦੋਸਤ ਦਾ ਫੋਨ ਉਸਦੇ ਜੱਦੀ ਪਿੰਡ ਹਵੇਲੀ ਵਿੱਚ ਆਇਆ, ਜਿਸ ਨੇ ਦੱਸਿਾ ਕਿ ਉਨ੍ਹਾਂ ਦੇ ਬੇਟੇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਹੈ। 

ਪੜ੍ਹੋ ਇਹ ਵੀ ਖ਼ਬਰ - ਪ੍ਰਧਾਨਗੀ ਦੇ ਅਸਤੀਫ਼ੇ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਸਿਆਸੀ ਕਰੀਅਰ 'ਚ ਦੇ ਚੁੱਕੇ ਨੇ ਕਈ ਵੱਡੇ ਝਟਕੇ

ਦੂਜੇ ਪਾਸੇ ਮ੍ਰਿਤਕ ਰਜਿੰਦਰ ਦੀ ਮਾਤਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਇਆ ਜਾਵੇ, ਤਾਂਕਿ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਵੇਖ ਕੇ ਅੰਤਿਮ ਸੰਸਕਾਰ ਕਰ ਸਕਣ। ਮ੍ਰਿਤਕ ਦੇ ਬਜ਼ੁਰਗ ਮਾਂ-ਬਾਪ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਦਾ ਪਰਿਵਾਰ ਦੇਸ਼ ਦੇ ਪ੍ਰਧਾਨਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਗ਼ੁਹਾਰ ਲਗਾ ਰਿਹਾ ਹੈ ਕਿ ਸਾਡੇ ਬੇਟੇ ਦੀ ਲਾਸ਼ ਨੂੰ ਘਰ ਲਿਆਉਣ ’ਚ ਉਹ ਉਨ੍ਹਾਂ ਦੀ ਮਦਦ ਕਰਨ।

ਪੜ੍ਹੋ ਇਹ ਵੀ ਖ਼ਬਰ - ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

rajwinder kaur

This news is Content Editor rajwinder kaur