ਵਿਆਹ ਵਾਲੇ ਘਰ 'ਚ ਪਈਆਂ ਭਾਜੜਾਂ, ਦੇਖਦੇ ਹੀ ਦੇਖਦੇ ਮਚੇ ਅੱਗ ਦੇ ਭਾਂਬੜ (ਤਸਵੀਰਾਂ)

12/08/2019 1:17:03 PM

ਧੂਰੀ (ਦਵਿੰਦਰ ਖਿੱਪਲ/ਸੰਜੀਵ ਜੈਨ) : ਧੂਰੀ ਦੇ ਧੋਬੀਘਾਟ ਨੇੜੇ ਸਥਿਤ ਆਸਤਾ ਕਾਲੋਨੀ ਵਿਚ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਵਿਆਹ ਵਾਲੇ ਘਰ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਮੁਤਾਬਕ ਕਿਸੇ ਪਰਿਵਾਰਕ ਮੈਂਬਰ ਨੇ ਪਾਵਰਬੈਂਕ ਚਾਰਜ 'ਤੇ ਲਗਾ ਕੇ ਸੌਫੇ 'ਤੇ ਰੱਖਿਆ ਸੀ ਅਤੇ ਅਚਾਨਕ ਉਸ ਵਿਚ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮਚ ਉੱਠੇ।

ਦੱਸਿਆ ਜਾ ਰਿਹਾ ਹੈ ਕਿ ਘਰ 'ਚ ਮੁੰਡੇ ਦਾ ਵਿਆਹ ਰੱਖਿਆ ਹੋਇਆ ਸੀ। ਬੀਤੀ ਰਾਤ ਨੂੰ ਜਾਗੋ ਵੀ ਕੱਢੀ ਗਈ ਸੀ ਅਤੇ ਅੱਜ ਮੁੰਡੇ ਨੇ ਵਿਆਹੁਣ ਜਾਣਾ ਸੀ ਪਰ ਉਸ ਤੋਂ ਪਹਿਲਾਂ ਇਹ ਹਾਦਸਾ ਵਾਪਰ ਗਿਆ ਅਤੇ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। 

ਉਥੇ ਹੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਜਿਨ੍ਹਾਂ ਨੇ ਅੱਗ 'ਤੇ ਕਾਬੂ ਪਾਇਆ।

cherry

This news is Content Editor cherry