Diwali 2020 : ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੇ ਤਿਉਹਾਰਾਂ ਦੀ ਜਾਣੋ ਤਾਰੀਖ਼ ਅਤੇ ਸ਼ੁੱਭ ਮਹੂਰਤ

11/10/2020 11:35:32 AM

ਜਲੰਧਰ (ਬਿਊਰੋ) - ਪੂਰੀ ਦੁਨੀਆਂ ਦੇ ਲੋਕ ਦੀਵਾਲੀ ਦੇ ਤਿਉਹਾਰ ਦਾ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। ਧਨਤੇਰਸ ਤੋਂ ਸ਼ੁਰੂ ਹੋ ਕੇ ਪੰਜ ਦਿਨ ਚੱਲਣ ਵਾਲਾ ਦੀਵਾਲੀ ਦਾ ਇਹ ਤਿਉਹਾਰ ਪੁਰਬ ਭਾਈ ਦੂਜ ਨੂੰ ਖ਼ਤਮ ਹੋ ਜਾਵੇਗਾ। ਇਸ ਵਾਰ ਧਨਤੇਰਸ 12 ਨਵੰਬਰ ਰਾਤ ਨੂੰ ਮਨਾਈ ਜਾਵੇਗੀ। ਅਗਲੇ ਦਿਨ ਯਾਨੀ 13 ਨਵੰਬਰ ਨੂੰ ਰੂਪ ਚੌਦਸ ਰਹੇਗੀ। 14 ਨਵੰਬਰ ਨੂੰ ਦੇਸ਼ ਭਰ ਵਿਚ ਦੀਵਾਲੀ ਮਨਾਈ ਜਾਵੇਗੀ। ਘਰ-ਘਰ ਮਾਤਾ ਲਕਸ਼ਮੀ ਦੀ ਪੂਜਾ ਹੋਵੇਗੀ। ਅਗਲੇ ਦਿਨ ਗੋਵਰਧਨ ਪੂਜਾ ਹੋਵੇਗੀ ਤੇ 16 ਨਵੰਬਰ ਨੂੰ ਭਾਈ ਦੂਜ ਮਨਾਈ ਜਾਵੇਗੀ। ਕੋਰੋਨਾ ਕਾਰਨ ਇਸ ਵਾਰ ਦੀਵਾਲੀ ਦਾ ਉਤਸਵ ਕੁਝ ਫਿੱਕਾ ਜ਼ਰੂਰ ਹੈ ਪਰ ਲੋਕ ਤਮਾਮ ਨਿਯਮਾਂ ਦੀ ਪਾਲਣਾ ਕਰਦੇ ਹੋਏ ਇਸ ਤਿਉਹਾਰ ਦੀ ਤਿਆਰੀ ਕਰ ਰਹੇ ਹਨ। ਆਓ ਹੁਣ ਜਾਣਦੇ ਹਾਂ ਧਨਤੇਰਸ, ਰੂਪ ਚੌਦਸ, ਦੀਵਾਲੀ, ਗੋਵਰਧਨ ਪੂਜਾ ਤੇ ਭਾਈ ਦੂਜ ਦੇ ਸ਼ੁੱਭ ਮਹੂਰਤ ਅਤੇ ਤਾਰੀਖ਼ ਦੇ ਬਾਰੇ...

ਕਦੋਂ ਹੈ ਧਨਤੇਰਸ ਤੇ ਕੀ ਹੈ ਪੂਜਾ ਦਾ ਸ਼ੁੱਭ ਮਹੂਰਤ 
ਧਨਤੇਰਸ ਜਾਂ ਧਨਤ੍ਰਿਓਦਸ਼ੀ : 12 ਨਵੰਬਰ
ਧਨਤੇਰਸ ਪੂਜਾ ਮਹੂਰਤ : ਰਾਤ 09.30 ਵਜੇ ਤੋਂ 
ਅਗਲੇ ਦਿਨ 13 ਨਵੰਬਰ ਸ਼ਾਮ 05:59 ਵਜੇ ਤਕ

ਕਿਸ ਦਿਨ ਮਨਾਈ ਜਾਵੇਗੀ ਨਰਕ ਚੌਥ
ਨਰਕ ਚੌਥ ਆਮ ਤੌਰ 'ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਮਨਾਈ ਜਾਂਦੀ ਹੈ। ਇਸ ਨੂੰ ਰੂਪ ਚੌਦਸ ਵੀ ਕਿਹਾ ਜਾਂਦਾ ਹੈ। ਇਸ ਦਿਨ ਇਸ਼ਨਾਨ ਦਾ ਸ਼ੁੱਭ ਮਹੂਰਤ ਸ਼ਾਮ 5.23 ਵਜੇ ਤੋਂ ਸ਼ਾਮ 6.43 ਵਜੇ ਤੱਕ ਹੈ। ਨਰਕ ਚੌਥ ਨੂੰ ਭਾਰਤ ਦੇ ਕੁਝ ਹਿੱਸਿਆਂ 'ਚ ਰੂਪ ਚੌਦਸ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।

ਲਕਸ਼ਮੀ ਪੂਜਾ ਮਹੂਰਤ :

ਸ਼ਾਮ 6 ਵਜੇ ਤੋਂ ਰਾਤ 8 ਵਜੇ ਤਕ
ਪ੍ਰਦੋਸ਼ ਕਾਲ : ਸ਼ਾਮ 5.55 ਵਜੇ ਤੋਂ ਰਾਤ 8.25 ਵਜੇ ਤਕ
ਬ੍ਰਿਖ ਕਾਲ : ਸ਼ਾਮ 6 ਵਜੇ ਤੋਂ ਰਾਤ 8.04 ਵਜੇ ਤਕ
ਗੋਵਰਧਨ ਪੂਜਾ 2020 : 15 ਨਵੰਬਰ
ਗੋਵਰਧਨ ਪੂਜਾ ਸਵੇਰ ਦਾ ਮਹੂਰਤ : ਸਵੇਰੇ 6.25 ਤੋਂ 8.30 ਤਕ
ਗੋਵਰਧਨ ਪੂਜਾ ਸ਼ਾਮ ਦਾ ਮਹੂਰਤ : ਦੁਪਹਿਰੇ 2.44 ਵਜੇ ਤੋਂ ਸ਼ਾਮ 4.49 ਵਜੇ ਤਕ।

ਭਾਈ ਦੂਜ 2020 : 16 ਨਵੰਬਰ
ਭਾਈ ਦੂਜ ਅਪਰਨਾ ਦਾ ਸਮਾਂ : ਦੁਪਹਿਰੇ 12.39 ਵਜੇ ਤੋਂ 2.44 ਵਜੇ ਤਕ
ਦੂਜ ਤਿਥੀ 15 ਨਵੰਬਰ ਨੂੰ ਸ਼ਾਮ 5.36 ਵਜੇ ਸ਼ੁਰੂ ਹੋਵੇਗੀ।
ਦੂਜ ਤਿਥੀ 16 ਨਵੰਬਰ ਨੂੰ ਦੁਪਹਿਰੇ 2.26 ਵਜੇ ਖ਼ਤਮ ਹੋ ਰਹੀ ਹੈ।

rajwinder kaur

This news is Content Editor rajwinder kaur