ਧਾਲੀਵਾਲ ਵੱਲੋਂ ਅਜਨਾਲਾ ’ਚ ਰੁੱਖ ਲਗਾਉਣ ਦੀ ਸ਼ੁਰੂਆਤ, ਸੰਗਤਪੁਰਾ ''ਚ ਸਟੇਡੀਅਮ ਬਣਾਉਣ ਦਾ ਵੀ ਕੀਤਾ ਐਲਾਨ

08/06/2022 11:24:18 PM

ਅਜਨਾਲਾ/ਚੇਤਨਪੁਰਾ (ਨਿਰਵੈਲ) -: ਹਰ ਵਿਅਕਤੀ ਨੂੰ ਇਕ ਬੂਟਾ ਜ਼ਰੂਰ ਲਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖ ਕੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸੰਗਤਪੁਰਾ ਵਿਖੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਮੰਤਰੀ ਧਾਲੀਵਾਲ ਨੇ ਕਿਹਾ ਕਿ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ।

ਖ਼ਬਰ ਇਹ ਵੀ : CM ਮਾਨ ਅਦਾਲਤ 'ਚ ਪੇਸ਼ ਤਾਂ ਉਥੇ ਧਨਖੜ ਨੇ ਜਿੱਤੀ ਉਪ ਰਾਸ਼ਟਰਪਤੀ ਦੀ ਚੋਣ, ਪੜ੍ਹੋ TOP 10

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸੀ.ਐੱਮ. ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਕਸਬਿਆਂ ਵਿੱਚ ਸਟੇਡੀਅਮ ਬਣਾਏ ਜਾ ਰਹੇ ਹਨ, ਜਿਸ ਦੀ ਲੜੀ ਤਹਿਤ ਪਿੰਡ ਸੰਗਤਪੁਰਾ ਵਿਖੇ ਵੀ ਸਟੇਡੀਅਮ ਬਣਾਇਆ ਜਾਵੇਗਾ ਤੇ ਪਿੰਡ ਦੇ ਛੱਪੜ ਦਾ ਵੀ ਨਵੀਨੀਕਰਨ ਕਰਵਾਇਆ ਜਾਵੇਗਾ। ਧਾਲੀਵਾਲ ਨੇ ਆਪਣੇ ਅਖਤਿਆਰੀ ਫੰਡ 'ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰਾ ਨੂੰ 4 ਕੰਪਿਊਟਰ ਦੇਣ ਦਾ ਵੀ ਐਲਾਨ ਕੀਤਾ।

ਇਹ ਵੀ ਪੜ੍ਹੋ : ਕਾਂਗਰਸ ਦੀ ਮੌਜੂਦਾ ਸਥਿਤੀ ਬਾਰੇ ਖੁੱਲ੍ਹ ਕੇ ਬੋਲੇ ਪੰਜਾਬ ਪ੍ਰਧਾਨ ਰਾਜਾ ਵੜਿੰਗ (ਵੀਡੀਓ)

ਇਸ ਤੋਂ ਬਾਅਦ ਉਨ੍ਹਾਂ ਪਠਾਨਕੋਟ ਜ਼ਿਲ੍ਹੇ 'ਚ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਤੇ ਇਸ ਸਬੰਧੀ ਮਹਿਕਮੇ ਦੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਧਾਲੀਵਾਲ ਗੁਰਦਾਸਪੁਰ ਵਿਖੇ ਰਾਵੀ ਤੇ ਉਝ ਦਰਿਆ ਦੇ ਸੰਗਮ ਮਕੌੜਾ ਪੱਤਣ 'ਤੇ ਸਰਹੱਦੀ ਕਿਸਾਨਾਂ ਦੀ ਸਮੱਸਿਆ ਨੂੰ ਸੁਣਨ ਲਈ ਪਹੁੰਚੇ ਅਤੇ ਮੌਕੇ 'ਤੇ ਅਧਿਕਾਰੀਆਂ ਨੂੰ ਇਨ੍ਹਾਂ ਦਾ ਹੱਲ ਕਰਨ ਲਈ ਆਦੇਸ਼ ਦਿੱਤੇ ਤੇ ਹੜ੍ਹ ਸੁਰੱਖਿਆ ਕੰਮ ਦਾ ਨਿਰੀਖਣ ਕੀਤਾ। ਬਾਰਡਰ 'ਤੇ ਬੀ.ਐੱਸ.ਐੱਫ. ਦੇ ਜਵਾਨਾਂ  ਦੀਆਂ ਨਿੱਜੀ ਤੌਰ 'ਤੇ ਸਮੱਸਿਆਵਾਂ ਵੀ ਸੁਣੀਆਂ।

ਇਹ ਵੀ ਪੜ੍ਹੋ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੇ PM ਮੋਦੀ ਸਮੇਤ ਕਈ ਨੇਤਾਵਾਂ ਨੇ ਉਪ ਰਾਸ਼ਟਰਪਤੀ ਚੁਣੇ ਜਾਣ 'ਤੇ ਧਨਖੜ ਨੂੰ ਦਿੱਤੀ ਵਧਾਈ

ਇਸ ਮੌਕੇ ਬਲਦੇਵ ਸਿੰਘ ਬੱਬੂ ਚੇਤਨਪੁਰਾ ਬਲਾਕ ਪ੍ਰਧਾਨ, ਪੀ. ਏ. ਮੁਖਤਾਰ ਸਿੰਘ, ਐਡਵੋਕੇਟ ਰਜੀਵ ਮਦਾਨ, ਬੀ.ਡੀ.ਪੀ.ਓ. ਮੇਜਰ ਸਿੰਘ ਹਰਸ਼ਾ ਛੀਨਾ, ਏ.ਪੀ.ਓ. ਰਣਜੀਤ ਸਿੰਘ, ਅਜੇਪਾਲ ਸਿੰਘ ਸੰਗਤਪੁਰਾ ਸੀਨੀਅਰ ਮੀਤ ਪ੍ਰਧਾਨ, ਗੁਰਮੁੱਖ ਸਿੰਘ ਮੋਹਣ ਭੰਡਾਰੀਆਂ, ਪਲਵਿੰਦਰ ਸਿੰਘ ਸੰਗਤਪੁਰਾ, ਸਰਪੰਚ ਗੁਰਭਜਨ ਸਿੰਘ, ਪ੍ਰਿੰ. ਗੁਰਪ੍ਰੀਤ ਕੌਰ, ਮਾ. ਕਸ਼ਮੀਰ ਸਿੰਘ ਗਿੱਲ, ਕੁਲਵੰਤ ਸਿੰਘ ਮੈਂਬਰ, ਹਰਪਾਲ ਸਿੰਘ ਕੋਟਲਾ ਸਦਰ, ਮਨਦੀਪ ਸਿੰਘ, ਜਗਜੀਤ ਸਿੰਘ ਨਿਜ਼ਾਮਪੁਰਾ, ਹਰਪਾਲ ਸਿੰਘ ਕੋਟਲਾ ਸਦਰ, ਅਮਨਦੀਪ ਸਿੰਘ, ਗੁਰਭਜਨ ਸਿੰਘ, ਗੁਰਮੰਗਤ ਸਿੰਘ, ਗੁਰਭੇਜ ਸਿੰਘ, ਸੈਕਟਰੀ ਸੰਦੀਪ ਸਿੰਘ ਸੈਕਟਰੀ ਨਿਰਵੈਰ ਸਿੰਘ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh