ਢਾਬੇ ਦੀ ਆੜ ''ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਗ੍ਰਿਫਤਾਰ

10/18/2017 12:58:05 PM

ਸਾਹਨੇਵਾਲ, ਕੁਹਾੜਾ (ਜਗਰੂਪ) : ਢਾਬੇ ਦੀ ਆੜ 'ਚ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਇਕ ਢਾਬਾ ਮਾਲਕ ਖਿਲਾਫ ਸਾਹਨੇਵਾਲ ਪੁਲਸ ਨੇ ਮਿਲੀ ਗੁਪਤ ਸੂਚਨਾ ਦੇ ਬਾਅਦ ਇਮੋਰਲ ਟ੍ਰੈਫਿਕ ਐਕਟ ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਜੰਡਿਆਲੀ ਵਿਖੇ ਸਥਿਤ ਸ਼ਿੰਗਾਰ ਢਾਬੇ ਦਾ ਮਾਲਕ ਅਖਿਲੇਸ਼ ਪੁੱਤਰ ਹਰੀ ਚੰਦ ਢਾਬੇ ਦੀ ਆੜ 'ਚ ਬਾਹਰੋਂ ਲੜਕੀਆਂ ਮੰਗਵਾ ਕੇ ਕਥਿਤ ਜਿਸਮ ਫਰੋਸ਼ੀ ਦਾ ਨਾਜਾਇਜ਼ ਧੰਦਾ ਕਰਦਾ ਹੈ। ਜਿਸ ਦੇ ਬਾਅਦ ਪੁਲਸ ਨੇ ਸੂਚਨਾ ਨੂੰ ਪੁਖਤਾ ਕਰਦੇ ਹੋਏ ਉਕਤ ਅਖਿਲੇਸ਼ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ,ਜਿਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।