ਪ੍ਰਕਾਸ਼ ਪੁਰਬ ਸਮਾਗਮਾਂ ਦੀ ਸਮਾਪਤੀ ''ਤੇ ਸੰਗਤਾਂ ਦੀ ਰਵਾਨਗੀ ਵੇਲੇ ਭਾਵੁਕ ਹੋਏ ਪਟਨਾ ਵਾਸੀ

01/06/2017 4:42:05 PM

ਪਟਨਾ (ਜੁਗਿੰਦਰ ਸੰਧੂ, ਕੁਲਦੀਪ ਬੇਦੀ) : ਬੀਤੇ ਦਿਨ ਪਟਨਾ ਸਾਹਿਬ ਦੇ ਗਾਂਧੀ ਮੈਦਾਨ ''ਚ ਵੱਡਾ ਸਮਾਗਮ ਹੋ ਜਾਣ ਪਿੱਛੋਂ ਸੰਗਤਾਂ ਨੇ ਵਾਪਸੀ ਦੀਆਂ ਤਿਆਰੀਆਂ ਕਰ ਲਈਆਂ। ਸਪੈਸ਼ਲ ਗੱਡੀਆਂ ਰਾਹੀਂ ਅੱਜ ਪੰਜਾਬ ਅਤੇ ਬਾਹਰੋਂ ਆਈਆਂ ਸੰਗਤਾਂ ਦਾ ਰਵਾਨਗੀ ਦਾ ਦ੍ਰਿਸ਼ ਬਹੁਤ ਭਾਵੁਕਤਾ ਵਾਲਾ ਸੀ। ਸੰਗਤਾਂ ਦੇ ਪਟਨਾ ਆਗਮਨ ਪਿੱਛੋਂ, ਪਟਨਾ ਸਾਹਿਬ ਦਸਤਾਰਾਂ ਅਤੇ ਦੁਪੱਟਿਆਂ ਨਾਲ ਠਾਠਾਂ ਮਾਰ ਰਿਹਾ ਸੀ। ਇਹ ਰੌਣਕ ਅੱਜ ਉਦੋਂ ਵਿਛੜਦੀ ਹੋਈ ਨਜ਼ਰ ਆਈ ਤਾਂ ਪਟਨਾ ਵਾਸੀਆਂ ਦੇ ਨਾਲ-ਨਾਲ ਸ਼ਰਧਾਲੂ ਔਰਤਾਂ ਤਾਂ ਰੋ ਵੀ ਰਹੀਆਂ ਸਨ। ਇਹ ਮਨੁੱਖਤਾ ਦਾ ਸਾਂਝੀਵਾਲਤਾ ਦਾ ਸਭ ਤੋਂ ਵੱਡਾ ਸੰਦੇਸ਼ ਦੇ ਗਿਆ। ਪਟਨਾ ਵਾਸੀਆਂ ਨੇ ਤਹਿ ਦਿਲੋਂ ਪ੍ਰਕਾਸ਼ ਪੁਰਬ ਸਮਾਗਮਾਂ ''ਚ ਪੁੱਜਣ ਵਾਲੀਆਂ ਸੰਗਤਾਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਪਟਨਾ ਵਾਸੀਆਂ ਦਾ ਇੰਨਾ ਪਿਆਰ ਦੇਖ ਕੇ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਵੀ ਬਾਗੋ-ਬਾਗ ਹੋ ਗਈਆਂ ਪਰ ਜਦੋਂ ਇਹ ਸੰਗਤਾਂ ਵਾਪਸ ਆਪਣੇ ਘਰਾਂ ਨੂੰ ਜਾਣ ਲੱਗੀਆਂ ਤਾਂ ਪਟਨਾ ਦੇ ਲੋਕ ਭਾਵੁਕ ਹੋ ਗਏ। ਇਸ ਦੇ ਨਾਲ ਹੀ ਸੰਗਤਾਂ ''ਚ ਵੀ ਭਾਵੁਕਤਾ ਦੇਖਣ ਨੂੰ ਮਿਲੀ।
 

Babita Marhas

This news is News Editor Babita Marhas