60 ਲੱਖ ਰੁਪਏ ਦੀ ਲਾਗਤ ਨਾਲ ਬੇਰੀ ਗੇਟ ਪਾਰਕ ''ਚ ਹੋਵੇਗਾ ਵਿਕਾਸ

10/08/2017 5:26:37 AM

ਅੰਮ੍ਰਿਤਸਰ,   (ਕਮਲ)- ਵਿਧਾਇਕ ਓਮ ਪ੍ਰਕਾਸ਼ ਸੋਨੀ ਅੱਜ ਹਲਕਾ ਕੇਂਦਰੀ 'ਚ ਸਭ ਤੋਂ ਪੁਰਾਣੇ ਪਾਰਕ ਬੇਰੀ ਗੇਟ 'ਚ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਪੁੱਜੇ। ਸੋਨੀ ਨੇ ਪਾਰਕ ਦਾ ਦੌਰਾ ਕਰ ਕੇ ਸ਼ੁਰੂ ਕੀਤੇ ਜਾ ਰਹੇ ਨਵੇਂ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ।  ਐਕਸੀਅਨ ਬਾਗਬਾਨੀ ਸੰਦੀਪ ਸਿੰਘ, ਐਕਸੀਅਨ ਹਿਰਦੇ ਪ੍ਰਾਜੈਕਟ ਸੰਜੇ ਕੰਵਰ, ਹੈਲਥ ਅਫਸਰ ਡਾ. ਰਾਜੂ ਚੌਹਾਨ, ਐਕਸੀਅਨ ਵਿਜੇ ਅਤੇ ਸਾਰੇ ਸੈਨੇਟਰੀ ਇੰਸਪੈਕਟਰ ਮੌਕੇ 'ਤੇ ਮੌਜੂਦ ਸਨ। ਵਿਧਾਇਕ ਸੋਨੀ ਨੇ ਸਵੇਰੇ ਸੈਰ ਕਰ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਸੋਨੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਵਾਅਦੇ ਅਨੁਸਾਰ ਹਲਕੇ 'ਚ 60 ਲੱਖ ਰੁਪਏ ਦੀ ਲਾਗਤ ਨਾਲ ਬੇਰੀ ਗੇਟ ਪਾਰਕ ਤੇ ਹੋਰਨਾਂ ਪਾਰਕਾਂ ਦਾ ਨਵੀਨੀਕਰਨ ਕੀਤਾ ਜਾਵੇਗਾ। ਸੋਨੀ ਨੇ ਕਿਹਾ ਕਿ ਪਾਰਕ 'ਚ ਲਾਈਟਾਂ ਲੱਗਣਗੀਆਂ, ਫੁਹਾਰੇ ਲਾਏ ਜਾਣਗੇ, ਬੱਚਿਆਂ ਦੇ ਖੇਡਣ ਲਈ ਝੂਲੇ, ਪਾਰਕ 'ਚ ਓਪਨ ਜਿਮ ਬਣੇਗਾ। ਲੋਕਾਂ ਦੇ ਬੈਠਣ ਲਈ ਖਾਸ ਪ੍ਰਬੰਧ ਹੋਣਗੇ। ਇਸ ਤੋਂ ਇਲਾਵਾ ਪਾਰਕ 'ਚ ਰੈਗੂਲਰ ਤੌਰ 'ਤੇ ਸਫਾਈ ਦਾ ਪ੍ਰਬੰਧ ਕੀਤਾ ਜਾਵੇਗਾ। ਵਿਧਾਇਕ ਸੋਨੀ ਨੇ ਕਿਹਾ ਕਿ ਸ਼ਹਿਰ ਦੇ ਹਰੇਕ ਖੇਤਰ ਦੇ ਵਿਕਾਸ ਲਈ ਉਹ ਵਚਨਬੱਧ ਹਨ। ਸ਼ਹਿਰ ਦੇ ਸਾਰੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਵਿਧਾਨ ਸਭਾ ਹਲਕਾ ਕੇਂਦਰੀ 'ਚ ਸਾਰੀਆਂ ਸੜਕਾਂ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਸਟਰੀਟ ਲਾਈਟਾਂ, ਸੀਵਰੇਜ ਸਿਸਟਮ ਦਾ ਜਾਲ ਵਿਛਾਇਆ ਜਾ ਰਿਹਾ ਹੈ। ਆਉਣ ਵਾਲੇ ਕੁਝ ਦਿਨਾਂ 'ਚ ਇਹ ਹਲਕਾ ਮਾਡਲ ਦੀ ਤਰ੍ਹਾਂ ਬਣੇਗਾ। ਇਸ ਮੌਕੇ ਸੀਨੀਅਰ ਯੂਥ ਕਾਂਗਰਸੀ ਆਗੂ ਵਿਕਾਸ ਸੋਨੀ, ਮਹੇਸ਼ ਖੰਨਾ, ਅਰੁਣ ਪੱਪਲ, ਰਵੀ ਕਾਂਤ, ਸਲੀਮ ਸ਼ਾਹ, ਸ਼ਿਵ ਕੁਮਾਰ, ਰਮਨ ਬਾਬਾ, ਤਾਹਿਰ ਸ਼ਾਹ, ਸੋਹਨ ਲਾਲ, ਸੰਜੇ ਬਹਿਲ, ਵਿਸ਼ੂ ਅਰੋੜਾ, ਕਾਕਾ ਪ੍ਰਧਾਨ, ਯੋਗਰਾਜ, ਦੇਸਰਾਜ, ਲਕਸ਼ਮਨ, ਕੌਸ਼ਲ, ਰਾਜਨ ਖੰਨਾ, ਚੁੰਨੀ ਲਾਲ, ਰਾਣਾ ਸ਼ਰਮਾ, ਤਨਿਸ਼ ਤਲਵਾਰ ਆਦਿ ਹਾਜ਼ਰ ਸਨ।