ਸਰਕਾਰ ਜੀ! ਸਾਹਨੇਵਾਲ ''ਚ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ ਮੰਗਦੇ ਨੇ ਲੋਕ

08/31/2017 3:34:04 AM

ਸਾਹਨੇਵਾਲ(ਹਨੀ)-ਇਕ ਪਾਸੇ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਲੋਕਾਂ ਨੂੰ ਚੰਗੀ ਸਿਹਤ ਦੇ ਨਾਲ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ ਦੇਣ ਦੀ ਸਪਲਾਈ ਦਾ ਪ੍ਰਬੰਧ ਛੇਤੀ ਕੀਤਾ ਜਾ ਰਿਹਾ ਹੈ ਪਰ ਇਹ ਸਾਫ ਤੇ ਸ਼ੁੱਧ ਪਾਣੀ ਦੇਣ ਦੇ ਦਾਅਵੇ ਉਦੋਂ ਖੋਖਲੇ ਸਾਬਤ ਹੁੰਦੇ ਨਜ਼ਰ ਆਉਂਦੇ ਹਨ, ਜਦੋ ਸਾਹਨੇਵਾਲ ਕਸਬੇ ਦੇ ਖਰਾਬ ਤੇ ਘਟੀਆ ਪੀਣ ਵਾਲੇ ਪਾਣੀ ਦੀ ਸਥਿਤੀ ਆਮ ਜਨਤਾ ਦੇ ਸਾਹਮਣੇ ਜਗ ਜ਼ਾਹਰ ਹੁੰਦੀ ਹੈ। ਕਸਬਾ ਸਾਹਨੇਵਾਲ ਦੇ ਵਾਸੀਆਂ ਨੇ ਦੱਸਿਆ ਕਿ ਸਾਹਨੇਵਾਲ ਦੇ ਲੋਕਾਂ ਨੂੰ ਸਾਫ ਤੇ ਸ਼ੁੱਧ ਪਾਣੀ ਦੇਣ ਦੇ ਇਰਾਦੇ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸਾਹਨੇਵਾਲ ਕਸਬੇ 'ਚ ਕਰੋੜਾਂ ਰੁਪਏ ਖਰਚ ਕਰ ਕੇ ਪਾਣੀ ਵਾਲੀਆਂ ਟੈਂਕੀਆਂ ਅਤੇ ਸਾਹਨੇਵਾਲ ਇਲਾਕੇ 'ਚ ਵਾਟਰ ਸਪਲਾਈ ਦੀਆਂ ਪਾਈਪਾਂ ਪਾ ਕੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ 'ਤੇ ਮੁਹੱਲਿਆਂ 'ਚ ਘਰਾਂ ਦੇ ਬਾਹਰ ਪਾਣੀ ਦੀਆਂ ਪਾਈਪਾਂ ਵੀ ਲਾ ਦਿੱਤੀਆਂ ਗਈਆਂ ਸਨ ਪਰ ਨਾਲ ਹੀ ਇਹ ਸਰਕਾਰ ਬਦਲ ਗਈ ਅਤੇ ਸਾਫ ਤੇ ਸ਼ੁੱਧ ਪੀਣ ਵਾਲਾ ਪਾਣੀ ਦੇਣ ਦੀ ਸਪਲਾਈ ਦਾ ਕੰਮ ਠੱਪ ਹੋ ਕੇ ਰਹਿ ਗਿਆ। ਜਦੋਂ ਇਸ ਸਬੰਧ 'ਚ ਸਾਹਨੇਵਾਲ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਬੋਰਡ ਨੇ ਅਜੇ ਤੱਕ ਇਹ ਕੰਮ ਸਾਡੇ ਹਵਾਲੇ ਨਹੀਂ ਕੀਤਾ। ਇਸ ਸਬੰਧੀ ਸੀਵਰੇਜ ਬੋਰਡ 'ਤੇ ਵਾਟਰ ਸਪਲਾਈ ਦੇ ਜੇ. ਈ. ਮਨਜੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਪਾਈਪਾਂ 'ਚ ਪਾਣੀ ਛੱਡ ਕੇ ਦੇਖ ਰਹੇ ਹਾਂ ਅਤੇ ਪਾਣੀ ਵੀ ਚੈੱਕ ਕੀਤਾ ਜਾ ਰਿਹਾ ਹੈ ਜਲਦੀ ਹੀ ਅਸੀਂ ਵਾਟਰ ਸਪਲਾਈ ਦਾ ਕੰਮ ਸ਼ੁਰੂ ਕਰ ਕੇ ਲੋਕਾਂ ਨੂੰ ਪੀਣ ਵਾਲਾ ਸਾਫ ਤੇ ਸ਼ੁੱਧ ਪਾਣੀ ਮੁਹੱਈਆਂ ਕਰਵਾ ਦੇਵਾਂਗੇ।