ਥੋੜ੍ਹੀ ਜਿਹੀ ਬਾਰਿਸ਼ ਹੋਣ ਨਾਲ ਸੜਕਾਂ ''ਤੇ ਭਰ ਜਾਂਦਾ ਹੈ ਪਾਣੀ

08/30/2017 12:51:01 AM

ਫਿਰੋਜ਼ਪੁਰ(ਕੁਮਾਰ)—ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਥੋੜ੍ਹੀ ਜਿਹੀ ਬਾਰਿਸ਼ ਹੋ ਜਾਣ 'ਤੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਆਮ ਜਨਤਾ ਅਤੇ ਉਥੇ ਰਹਿੰਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰੋਜ਼ਪੁਰ ਲਾਇਨਜ਼ ਕਲੱਬ ਦੇ ਅਹੁਦੇਦਾਰ, ਐੱਨ. ਜੀ. ਓ. ਤੇ ਆੜ੍ਹਤੀ ਲਾਇਨ ਬਿੱਟੂ ਮੈਨੀ ਨੇ ਦੱਸਿਆ ਕਿ ਰਾਜਾ ਟਾਕੀ ਅਤੇ ਹਰੀਸ਼ ਵੈਜੀਟੇਰੀਅਨ ਦੇ ਕੋਲ ਥੋੜ੍ਹੀ ਜਿਹੀ ਬਾਰਿਸ਼ ਹੋਣ ਨਾਲ ਸੜਕ 'ਤੇ ਪਾਣੀ ਖੜ੍ਹਾ ਹੋਣ ਕਾਰਨ ਗੋਪੀ ਨਗਰ ਅਤੇ ਪੈਟਰੋਲ ਡੀਜ਼ਲ ਪਵਾਉਣ ਦੇ ਲਈ ਪੈਟਰੋਲ ਪੰਪ 'ਤੇ ਜਾਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਿੱਟੂ ਮੈਨੀ ਨੇ ਕਿਹਾ ਕਿ ਪਾਣੀ ਖੜ੍ਹਾ ਰਹਿਣ ਨਾਲ ਨਵੀਂ ਬਣੀ ਮਾਲ ਰੋਡ ਫਿਰੋਜ਼ਪੁਰ ਸ਼ਹਿਰ ਦੀ ਸੜਕ ਜਗ੍ਹਾ-ਜਗ੍ਹਾ ਤੋਂ ਟੁੱਟ ਰਹੀ ਹੈ।