ਸੰਸਥਾ ਨੇ ਕੀਤੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਸ਼ੁਕਰਾਨੇ ਲਈ ਕੀਤੀ ਅਰਦਾਸ

11/13/2019 6:02:16 PM

ਡੇਰਾ ਬਾਬਾ ਨਾਨਕ (ਵਤਨ) : ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਲਈ ਜੱਦੋ-ਜਹਿਦ ਕਰਨ ਵਾਲੀ ਜਥੇਬੰਦੀ ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਕਾਰੀਡੋਰ ਖੁੱਲ੍ਹੇ ਜਾਣ 'ਤੇ ਆਖਰੀ ਅਰਦਾਸ ਕੀਤੀ ਗਈ। ਕਾਰੀਡੋਰ ਖੁਲ੍ਹਵਾਉਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਵਾਹਿਗੁਰੂ ਨੇ ਸੰਗਤ ਦੀ 72 ਸਾਲਾ ਦੀ ਅਰਦਾਸ ਪ੍ਰਵਾਨ ਕਰ ਕੇ ਸੰਗਤ ਨੂੰ ਇਸ ਗੁਰਧਾਮ ਦੇ ਦਰਸ਼ਨ ਦੀਦਾਰੇ ਕਰਨ ਦਾ ਮੌਕਾ ਬਖਸ਼ਿਆ ਹੈ। ਇਸ ਮੌਕੇ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਬਣੇ ਧੁੱਸੀ ਬੰਨ੍ਹ 'ਤੇ ਹੀ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਜਥੇਬੰਦੀ ਦੇ ਮੁਖੀ ਰਘਬੀਰ ਸਿੰਘ ਨੇ ਅੰਦੋਲਨ ਦਾ ਪਿਛਲਾ ਇਤਿਹਾਸ ਦੁਹਰਾਉਂਦਿਆਂ ਕਿਹਾ ਜਥੇ ਕੁਲਦੀਪ ਸਿੰਘ ਵਡਾਲਾ ਵਲੋਂ ਸ਼ੁਰੂ ਕੀਤੀ ਗਈ। ਇਸ ਮੁਹਿੰਮ ਦਾ ਸਾਥ ਦਿੰਦਿਆਂ ਉਨ੍ਹਾਂ ਦੀ ਜਥੇਬੰਦੀ ਵਲੋਂ ਵੀ ਹਰ ਪੁੰਨਿਆਂ ਦੇ ਦਿਹਾੜੇ 'ਤੇ ਅਰਦਾਸ ਕਰਨ ਤੋਂ ਇਲਾਵਾ ਪੰਜਾਬ ਦੇ ਹਰ ਧਾਰਮਕ ਸਮਾਗਮਾਂ 'ਚ ਕਰਤਾਪੁਰ ਸਾਹਿਬ ਦੇ ਕਾਰੀਡੋਰ ਵਾਲੇ ਕਲੰਡਰ ਵੰਡਣ, ਪਰਚੇ ਵੰਡਣ ਅਤੇ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਲਈ ਸਬੰਧਤ ਸਮੱਗਰੀ ਵੰਡੀ ਜਾਂਦੀ ਰਹੀ ਤਾਂ ਕਿ ਸੰਗਤ ਦੀ ਮੁਹਿੰਮ ਹੋਰ ਵੀ ਤਕੜੀ ਹੋ ਸਕੇ।

ਕਰਤਾਪੁਰ ਕਾਰੀਡੋਰ ਦੇ ਮੁਖੀ ਰਘਬੀਰ ਸਿੰਘ ਨੇ ਦੋਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਨੂੰ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਹਰ ਸਕੀਮ ਨੂੰ ਆਧਾਰ ਕਾਰਡ ਨਾਲ ਜੋੜ ਰਹੀ ਹੈ ਤਾਂ ਆਧਾਰ ਕਾਰਡ ਕਾਰੀਡੋਰ ਲਈ ਢੁੱਕਵਾ ਦਸਤਾਵੇਜ਼ ਕਿਉਂ ਨਹੀਂ ਬਣ ਸਕਦਾ। ਇਸ ਮੌਕੇ ਬਲਬੀਰ ਸਿੰਘ ਢੀਂਗਰਾ ਜਨਰਲ ਸਕੱਤਰ, ਕਰਤਾਰ ਸਿੰਘ ਬਹਾਦਰ ਹੁਸੈਨ, ਰਜਿੰਦਰ ਸਿੰਘ ਪੰਡੋਰੀ, ਗੁਰਮੇਜ ਸਿੰਘ ਉਦੋਕੇ, ਸੁਲੱਖਣ ਸਿੰਘ ਸੰਗਤਪੁਰਾ, ਸਰਬਜੀਤ ਸਿੰਘ ਕਲਸੀ, ਡਾ. ਸੁਖਪਾਲ ਸਿੰਘ, ਸਤਪਾਲ ਸਿੰਘ ਦਿਆਲ-ਭੱਟੀ, ਗੁਰਮੀਤ ਸਿੰਘ ਬਾਜਵਾ ਅਤੇ ਅਮਰਜੀਤ ਸਿੰਘ ਗੁਲਾਟੀ ਅਤੇ ਦਸਮੇਸ਼ ਐਵੇਨਿਊ ਕਾਲੋਨੀ ਅੰਮ੍ਰਿਤਸਰ ਦੇ ਹੋਰ ਵੀ ਕਈ ਸੱਜਣ ਹਾਜ਼ਰ ਸਨ।

Baljeet Kaur

This news is Content Editor Baljeet Kaur