ਸਿਹਤ ਵਿਭਾਗ ਦਾ ਸਖ਼ਤ ਫੈਸਲਾ, 23 ਲੈਬ ਟੈਕਨੀਸ਼ੀਅਨ ਕੀਤੇ ਬਰਖ਼ਾਸਤ

06/19/2020 10:31:19 PM

ਅੰਮ੍ਰਿਤਸਰ,(ਦਲਜੀਤ ਸ਼ਰਮਾ)- ਸਿਹਤ ਵਿਭਾਗ ਨੇ ਫਰਮਾਨ ਜਾਰੀ ਕਰਦੇ ਹੋਏ ਅੰਮ੍ਰਿਤਸਰ ਕੇਜਲਿਆਂਵਾਲਾ ਬਾਗ ਮੈਮੋਰੀਅਲ ਸਿਵਲ ਹਸਪਤਾਲ 'ਚ ਤਾਇਨਾਤ 23 ਲੈਬ ਟੈਕਨੀਸ਼ੀਅਨ ਨੂੰ ਬਰਖ਼ਾਸਤ ਕਰਨ ਦਾ ਫ਼ੈਸਲਾ ਕਰ ਲਿਆ ਹੈ। ਵਿਭਾਗ ਵਲੋਂ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਸਖ਼ਤ ਫੈਸਲਾ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਬਰਖ਼ਾਸਤ ਹੋਏ ਕਾਮਿਆਂ ਨੇ ਸਿਹਤ ਮਹਿਕਮੇ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਜਤਾਇਆ ਹੈ। ਕਾਮਿਆਂ ਦੀ ਅਗਵਾਈ ਕਰਨ ਵਾਲੀ ਵੈਲਫੇਅਰ ਐਸੋਸੀਏਸ਼ਨ ਸਿਹਤ ਮਹਿਕਮੇ ਦੇ ਚੇਅਰਮੈਨ ਤੇ ਸਿਵਲ ਹਸਪਤਾਲ 'ਚ ਤਾਇਨਾਤ ਏਪਥੇਲੇਮਿਕ ਅਫ਼ਸਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਇਹ ਸਰਾਸਰ ਬੇਇਨਸਾਫ਼ੀ ਹੈ।
ਜਾਣਕਾਰੀ ਮੁਤਾਬ ਵਿਭਾਗ ਦੇ ਸਕੱਤਰ ਵਲੋਂ ਡਾਇਰੈਕਟਰ ਸਿਹਤ ਵਿਭਾਗ ਨੂੰ ਲਿਖੇ ਗਏ ਪੱਤਰ 'ਚ ਸਪੱਸ਼ਟ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ 'ਚ ਜੋ ਲੈਬੋਰੇਟਰੀ ਟੈਕਨੀਸ਼ੀਅਨ ਸੈਕਸ਼ਨ ਪੋਸਟ ਦੇ ਇਲਾਵਾ ਡੇਪੁਟੇਸ਼ਨ 'ਤੇ ਲੱਗੇ ਹਨ, ਉਨ੍ਹਾਂ ਦੀਆਂ ਸੇਵਾਵਾਂ ਤੁਰੰਤ ਮੁਅੱਤਲ ਕਰ ਦਿੱਤੀਆਂ ਜਾਣ। ਉਧਰ ਦੂਜੇ ਪਾਸੇ ਐਸੋਸੀਏਸ਼ਨ ਦੇ ਚੇਅਰਮੈਨ ਪੰਡਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਬਰਖਾਸਤ ਕੀਤੇ ਗਏ ਕਰਮਚਾਰੀਆਂ ਨੂੰ ਡੇਪੁਟੇਸ਼ਨ 'ਤੇ ਸਿਵਲ ਹਸਪਤਾਲ 'ਚ ਇਸ ਲਈ ਲਗਾਇਆ ਗਿਆ ਤਾਂ ਜੋ ਸਿਵਲ ਹਸਪਤਾਲ ਦਾ ਕੰਮ ਪ੍ਰਭਾਵਿਤ ਨਾ ਹੋਵੇ। ਜਦ ਵੀ ਮੰਤਰੀ ਸੈਕੇਟਰੀ ਅਤੇ ਡਾਇਰੈਕਟਰ ਸਿਵਲ ਹਸਪਤਾਲ ਆਏ, ਅਸੀਂ ਉਨ੍ਹਾਂ ਨੂੰ ਮੰਗ ਪੱਤਰ ਦੇ ਕੇ ਕਿਹਾ ਕਿ ਸਿਵਲ ਹਸਪਤਾਲ 'ਚ ਸਟਾਫ ਦੀ ਸੈਕਸ਼ਨ ਪੋਸਟ ਕੀਤੀ ਜਾਵੇ। ਭਰੋਸਾ ਦੇ ਕੇ ਮੰਤਰੀ ਤੇ ਅਧਿਕਾਰੀ ਜਾਂਦੇ ਰਹੇ ਪਰ ਕੋਈ ਸੁਣਵਾਈ ਨਹੀਂ ਹੋਈ। ਸਿਵਲ ਹਸਪਤਾਲ ਦਾ ਕੰਮਕਾਜ ਚਲਾਉਣ ਲਈ ਡੇਪੁਟੇਸ਼ਨ 'ਤੇ ਇਨ੍ਹਾਂ ਕਰਮਚਾਰੀਆਂ ਨੂੰ ਲਗਾਇਆ ਗਿਆ।

 

Deepak Kumar

This news is Content Editor Deepak Kumar