ਲੁਧਿਆਣਾ 'ਚ ਲਗਾਤਾਰ 'ਡੇਂਗੂ' ਦਾ ਕਹਿਰ ਜਾਰੀ, ਹੁਣ 38 ਨਵੇਂ ਮਰੀਜ਼ਾਂ ਦੀ ਰਿਪੋਰਟ ਆਈ ਪਾਜ਼ੇਟਿਵ

11/22/2022 9:22:53 AM

ਲੁਧਿਆਣਾ (ਸਹਿਗਲ) : ਮਹਾਨਗਰ ’ਚ 2 ਦਿਨਾਂ ’ਚ ਡੇਂਗੂ ਦੇ 104 ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਨੇ ਇਨ੍ਹਾਂ ’ਚੋਂ 38 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਪਾਜ਼ੇਟਿਵ ਮਰੀਜ਼ਾਂ ’ਚ 30 ਜ਼ਿਲ੍ਹੇ ਦੇ, ਜਦੋਂ ਕਿ 8 ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਿਤ ਹਨ। 44 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ, ਜਦੋਂ ਕਿ 44 ਤੋਂ ਇਲਾਵਾ 22 ਸ਼ੱਕੀ ਮਰੀਜ਼ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਸਥਾਨਕ ਹਸਪਤਾਲਾਂ ’ਚ ਸਾਹਮਣੇ ਆਏ ਮਰੀਜ਼ਾਂ ’ਚੋਂ ਸਿਹਤ ਵਿਭਾਗ 2491 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਕਰ ਚੁੱਕਾ ਹੈ। ਇਨ੍ਹਾਂ ’ਚੋਂ 1847 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਲੁਧਿਆਣਾ ਦੀ ਯੂਨੀਵਰਸਿਟੀ ਬਣੀ ਜੰਗ ਦਾ ਮੈਦਾਨ, ਵਿਦਿਆਰਥੀਆਂ 'ਚ ਚੱਲੇ ਤੇਜ਼ਧਾਰ ਹਥਿਆਰ

ਜ਼ਿਲ੍ਹੇ ’ਚ ਹੁਣ ਤੱਕ 2950 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਹਸਪਤਾਲਾਂ ’ਚ ਡੇਂਗੂ ਦੇ ਮਰੀਜ਼ਾਂ ਦੀ ਆਮਦ ਪਹਿਲਾਂ ਨਾਲੋਂ ਘੱਟ ਰਹੀ, ਜਦੋਂ ਕਿ ਵਾਇਰਲ ਦਾ ਕਹਿਰ ਪਹਿਲਾਂ ਤੋਂ ਕਾਫੀ ਵੱਧ ਗਿਆ ਹੈ। ਮੈਡੀਕਲ ਮਾਹਿਰਾਂ ਮੁਤਾਬਕ ਵਾਇਰਲ ਦੇ ਮਰੀਜ਼ਾਂ ’ਚ ਸਾਰੇ ਲੱਛਣ ਡੇਂਗੂ ਦੇ ਬੁਖ਼ਾਰ ਵਾਲੇ ਹਨ। ਪਲੇਟਲੈਟਸ ਵੀ ਘੱਟ ਹੋ ਰਹੇ ਹਨ ਪਰ ਜਾਂਚ ’ਚ ਡੇਂਗੂ ਨੈਗੇਟਿਵ ਆ ਜਾਂਦਾ ਹੈ।

ਇਹ ਵੀ ਪੜ੍ਹੋ : ਲੁਧਿਆਣਾ : ਜੰਗਲ 'ਚ ਗੱਦੇ ਵਿਛਾ ਗੰਦਾ ਧੰਦਾ ਕਰਦੀਆਂ ਔਰਤਾਂ ਦੀ ਵੀਡੀਓ ਵਾਇਰਲ, ਪਈਆਂ ਭਾਜੜਾਂ ਜਦੋਂ...(ਤਸਵੀਰਾਂ)
ਸਵਾਈਨ ਫਲੂ ਦੇ 3 ਸ਼ੱਕੀ ਮਰੀਜ਼ ਆਏ ਸਾਹਮਣੇ
ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ’ਚ ਸਵਾਈਨ ਫਲੂ ਦੇ 3 ਸ਼ੱਕੀ ਮਰੀਜ਼ ਸਾਹਮਣੇ ਆਏ ਹਨ। ਧਿਆਨਦੇਣਯੋਗ ਹੈ ਕਿ ਹੁਣ ਤੱਕ ਸਾਹਮਣੇ 835 ਮਰੀਜ਼ਾਂ ’ਚ 152 ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 56 ਪਾਜ਼ੇਟਿਵ ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 638 ਮਰੀਜ਼ਾਂ ਨੂੰ ਸ਼ੱਕੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਨ੍ਹਾਂ ’ਚੋਂ 265 ਮਰੀਜ਼ ਜ਼ਿਲ੍ਹੇ ਨਾਲ ਸਬੰਧਿਤ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita