ਬਿਨਾਂ ਕਿਸੇ ਨਿਯਮਾਂ ਅਤੇ ਕਾਨੂੰਨ ਤੋਂ ਹੋ ਰਹੇ ਕੰਮਾਂ ਦੀ ਜਾਂਚ ਕਰਾਉਣ ਲਈ ਪੰਜਾਬ ਸਰਕਾਰ ਤੋਂ ਕੀਤੀ ਮੰਗ

11/17/2017 1:14:58 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਕੀ ਕਦੇ ਬਿਨਾਂ ਖੱਭਾ ਦੇ ਉਡਾਨ ਭਰੀ ਜਾ ਸਕਦੀ ਹੈ? ਕੀ ਬਿਨਾਂ ਪੈਰਾਂ ਦੇ ਮਾਡਲਿੰਗ ਕੀਤੀ ਜਾ ਸਕਦੀ ਹੈ? ਇਨ੍ਹਾਂ ਦਾ ਜਵਾਬ ਨਾਂਹ ਵਿਚ ਹੋਵੇਗਾ ਪਰ ਜੇਕਰ ਦਲੇਰੀ ਹੋਵੇ ਤਾਂ ਬਿਨਾਂ ਪੱਭਾ ਦੇ ਵੀ ਉਡਾਨ ਭਰੀ ਜਾ ਸਕਦੀ ਹੈ ਅਤੇ ਪੈਰਾਂ ਤੋਂ ਬਿਨਾਂ ਮਾਡਲਿੰਗ ਵੀ ਹੋ ਸਕਦੀ ਹੈ। ਇਸ ਦੀ ਮਿਸਾਲ ਪੇਸ਼ ਕੀਤੀ ਸ੍ਰੀ ਮੁਕਤਸਰ ਸਾਹਿਬ ਦੀ ਨਗਰ ਕੌਂਸ਼ਲ ਨੇ -ਕੌਂਸਲ ਦੇ ਕੁੱਲ 31 ਮੈਂਬਰ ਹਨ, ਅਕਾਲੀ-ਭਾਜਪਾ ਸਰਕਾਰ ਦੀ ਤਬਦੀਲੀ ਤੋਂ ਬਾਅਦ, ਕਾਂਗਰਸ ਦੀ ਸਰਕਾਰ ਆਉਂਣ ਤੇ ਨਗਰ ਕੌਂਸਲ ਦੋ ਫਾੜ ਹੋ ਗਈ। ਜਿਸ ਦੇ ਚਲਦਿਆਂ ਪ੍ਰਧਾਨ ਗਰੁੱਪ ਦੇ ਨਾਲ 10 ਮੈਂਬਰ ਅਤੇ ਮੀਤ ਪ੍ਰਧਾਨ ਦੇ ਨਾਲ 19 ਮੈਂਬਰ ਹੋ ਗਏ। ਪਰ ਕਿਸੇ ਵੀ ਗਰੁੱਪ ਕੋਲੋ ਮਤਾ ਪਾਸ ਕਰਨ ਦਾ ਅਧਿਕਾਰ ਨਹੀਂ ਹੈ। ਸਟਰੀਟ ਲਾਇਟਾਂ ਬੰਦ ਹੋਣ ਦੇ ਬਾਵਜੂਦ ਵੀ ਠੇਕੇਦਾਰ ਨੂੰ ਭੁਗਤਾਨ ਹੋ ਜਾਂਦਾ ਹੈ। ਸਰਕਾਰੀ ਜ਼ਮੀਨਾਂ ਅਤੇ ਸੜਕਾਂ ਉੱਪਰ ਅਣਅਧਿਕਾਰਿਤ ਨਕਸ਼ੇ ਪਾਸ ਹੋ ਰਹੇ ਹਨ। ਨਹਿਰੀ ਪਾਣੀ ਦੀ ਬੰਦੀ ਹੋਵੇ ਤਾਂ ਪੀਣ ਵਾਲੇ ਪਾਣੀ ਦੀ ਬਿਨਾਂ ਸਪਲਾਈ ਕੀਤੇ ਬਿੱਲ ਆ ਜਾਂਦਾ ਹੈ। ਕੂੜੇ ਲਈ ਡੰਪ ਦੀ ਜਗਾ ਨਾ ਹੋ ਤਾਂ ਸੜਕਾਂ ਤੇ ਕਚਰਾ ਸੁੱਟਿਆ ਜਾ ਸਕਦਾ ਹੈ। ਹਰ ਸਾਲ ਧੂੜ-ਮਿੱਟੀ/ਪ੍ਰਦੂਸ਼ਣ ਤੋਂ ਬਚਾਓ ਅਤੇ ਵੀ. ਆਈ. ਪੀ. ਮੂਵਮੈਂਟ ਲਈ ਸੜਕਾਂ ਤੇ ਪਾਣੀ ਦਾ ਛਿਕਾਓ ਕੀਤਾ ਜਾਂਦਾ ਸੀ ਪਰ ਹੁਣ ਉਹ ਵੀ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਕੰਜਿਊਮਰ ਅਵੇਅਰਨੈਸ ਗਰੁੱਪ ਰਜਿ. ਦੇ ਜ਼ਿਲਾ ਪ੍ਰਧਾਨ ਸ਼ਾਮ ਲਾਲ ਗੋਇਲ , ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਬੇਦੀ, ਮੀਤ ਪ੍ਰਧਾਨ ਭੰਵਰ ਲਾਲ ਸ਼ਰਮਾਂ ਆਦਿ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾਂ ਕਿਸੇ ਨਿਯਮਾਂ ਅਤੇ ਕਾਨੂੰਨ ਤੋਂ ਹੋ ਰਹੇ ਕੰਮਾਂ ਦੀ ਜਾਂਚ ਕਰਵਾਈ ਜਾਵੇ।