ਠੱਗੀ ਦੇ ਮਾਮਲੇ ''ਚ ਅਕਾਲੀਆਂ ਨੇ ਸਰਨਾ ''ਤੇ ਕੀਤੀ ਘੇਰਾਬੰਦੀ

02/18/2017 1:15:08 PM

ਨਵੀਂ ਦਿੱਲੀ\ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਨੇੜੇ ਆਉਂਦਿਆਂ ਹੀ ਨਿੱਜੀ ਹਮਲਿਆਂ ਅਤੇ ਮਾਮਲਿਆਂ ਨੂੰ ਲੈ ਕੇ ਇਕ ਦੁਜੇ ਵਿਰੁਧ ਘੇਰੇਬੰਦੀ ਤੇਜ਼ ਹੋ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਨਾਲ ਜੁੜੇ ਠੱਗੀ ਦੇ ਇਕ ਮਾਮਲੇ ''ਚ ਪ੍ਰਮੁੱਖ ਵਿਰੋਧੀ ਪਾਰਟੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੂੰ ਘੇਰ ਲਿਆ ਹੈ। ਇਸ ਮਾਮਲੇ ''ਚ ਹਾਲਾਂਕਿ ਸਰਨਾ ਨੂੰ ਅਪ੍ਰੈਲ ਤਕ ਅਦਾਲਤ ''ਚ ਪੇਸ਼ ਹੋਣਾ ਪਵੇਗਾ ਪਰ ਚੋਣਾਂ ਸਿਰ ''ਤੇ ਹੁੰਦੀਆਂ ਦੇਖ ਮਾਮਲੇ ਨੂੰ ਤੂਲ ਦੇ ਦਿੱਤੀ ਗਈ ਹੈ।
ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ''ਤੇ ਚਲਦੀਆਂ 2 ਉਚ ਸਿੱਖਿਆ ਸੰਸਥਾਵਾਂ ਨੂੰ ਇਕ ਥਾਂ ਤੋਂ ਦੂਜੇ ਥਾਂ ''ਤੇ ਚਲਾਉਣ ਦੀ ਮਜ਼ਦੂਰੀ ਡੀ. ਡੀ. ਏ. ਦੇਣ ਦੀ ਫਰਜ਼ੀ ਐੱਨ. ਓ. ਸੀ. ਦੇ ਕੇ ਸਰਨਾ ਨੇ ਪੰਥ ਨਾਲ ਧਿਰੋਹ ਦਾ ਕੰਮ ਕੀਤਾ ਸੀ।''''
ਰਾਜੌਰੀ ਗਾਰਡਨ ਥਾਣੇ ''ਚ ਸ਼੍ਰੋਮਣੀ ਫਤਿਹ ਦਲ ਖਾਲਸ ਦੇ ਪ੍ਰਧਾਨ ਟੀ. ਪੀ. ਸਿੰਘ ਦੁਆਰਾ 353/12 ਨੰਬਰ ਐੱਫ. ਆਈ. ਆਰ. ਦਰਜ ਕਰਵਾਉਣ ਦੀ ਜਾਣਕਾਰੀ ਦਿੰਦੇ ਹੋਏ ਜੀ. ਕੇ. ਇਸ ਸੰਬੰਧੀ ਦਿੱਲੀ ਪੁਲਸ ਵੱਲੋਂ ਅਦਾਲਤ ''ਚ ਦਰਜ ਕਰਵਾਈ ਗਈ ਚਾਰਜਸ਼ੀਟ ''ਚ ਪਰਮਜੀਤ ਸਿੰਘ ਸਰਨਾ ਦਾ ਨਾਮ ਮੁੱਖ ਮੁਲਜ਼ਮ ਦੇ ਰੂਪ ''ਚ ਸ਼ਾਮਿਲ ਹੋਣ ਦੀ ਵੀ ਕਹੀ ਹੈ।
ਗੁਰੂ ਤੇਗ ਬਹਾਦਰ ਪਾਲੀਟੈਕਨਿਕ ਅਤੇ ਇੰਜੀਨੀਅਰਿੰਗ ਸੰਸਥਾ ਨੂੰ ਜੇਕਰ ਇਸ ਸਾਲ ਦਾਖਲੇ ਲਈ ਸੀਟਾਂ ਨਾਲ ਮਿਲੀਆਂ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਫਰਜ਼ੀ ਐੱਨ. ਓ. ਸੀ. ਸੀ।
ਸੰਸਥਾ ''ਚ ਕੋਰਸ ਬੰਦ ਕਰਵਾਉਣ ਲਈ ਸਰਨਾ ਵੱਲੋਂ ਆਪਣੇ ਕਾਰਜਕਾਲ ''ਚ ਜਾਰੀ ਕੀਤੀ ਗਈ ਚਿੱਠੀ ਨੂੰ ਵੀ ਸਿਰਸਾ ਨੇ ਜਨਤਕ ਕੀਤਾ। ਸਿਰਸਾ ਨੇ ਸਰਨਾ ਵੱਲੋਂ ਕਮੇਟੀ ਐੱਫ. ਡੀ. ਆਰ. ਦੇ ਬਾਰੇ ਧਾਰਣ ਕਰ ਰਖੀ ਚੁੱਪ ''ਤੇ ਵੀ ਸਵਾਲ ਉਠਾਇਆ। ਸਿਰਸਾ ਨੇ ਦਾਅਵਾ ਕੀਤਾ ਕਿ ਸਰਨਾ ਨੂੰ ਜੇਲ੍ਹ ਜਾਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ।
ਸਰਨਾ ਨੇ  ਨਿੱਤਨੇਮ ਦੀਆਂ ਬਾਣੀਆਂ ''ਤੇ ਵੀ ਇਤਰਾਜ਼ ਕੀਤਾ ਸੀ। ਇਸ ਸਬੰਧੀ ਇਨ੍ਹਾਂ ਨੇ ਨਿੱਤਨੇਮ ''ਚੋਂ ਤਿੰਨ ਬਾਣੀਆਂ ਕੱਢ ਕੇ ਬਾਕੀ ਦੋ ਬਾਣੀਆਂ ਦੇ ਗੁਟਕੇ ਵੀ ਛਪਵਾਏ ਹੋਏ ਸਨ, ਜੋ ਕਿ ਦਿੱਲੀ ਕਮੇਟੀ ਦੇ ਸਟਾਕ ''ਚ ਮੌਜੂਦ ਹਨ।  ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਦਲਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਸਰਨਾ  ਨੇ ਪੰਥ ਵਿਰੋਧੀਆਂ ਦੇ ਹੱਥਾਂ ''ਚ ਖੇਡ ਕੇ ਪੰਥ ਨੂੰ ਗੁੰਮਰਾਹ ਕਰਨ ਦੀਆਂ ਨੀਤੀਆਂ ਅਪਣਾਈਆਂ ਹੋਈਆਂ ਹਨ।

ਸਰਨਾ ਦਾ ਮੋੜਵਾਂਵਾਰ, ਕਿਹਾ: ਅਕਾਲੀਆਂ ਨੇ ਜਾਨਬੁੱਝ ਕੇ ਬੰਦ ਕਰਵਾਇਆ
ਗੁਰੂ ਤੇਗ  ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਰਾਜੌਰੀ ਗਾਰਡਨ (ਇੰਜੀਨੀਅਰਿੰਗ ਕਾਲਜ) ਅਤੇ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਇੰਸਟੀਚਿਊਟ ਦਾ ਬੰਦ ਹੋਣ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੀ ਅਸਫਲਤਾ ਦਾ ਨਤੀਜਾ ਹੈ।
ਝੂਠੀ ਐੱਫ. ਆਈ. ਆਰ. ਦਾ ਸਹਾਰਾ ਲੈ ਕੇ ਸਾਨੂੰ ਦੋਸ਼ੀ ਠਹਿਰਾ ਕੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਗੁਮਰਾਹ ਕਰਨ ਦੀ ਘਟਿਆ ਕੋਸ਼ਿਸ਼ ਕਰ ਹਨ।
ਜੇਕਰ ਡੀ. ਡੀ. ਏ. ਦਿੱਲੀ ਕਮੇਟੀ ਨੂੰ ਰਾਜੌਰੀ ਗਾਰਡਨ ਦੀ 2.5 ਏਕੜ ਦੀ ਜ਼ਮੀਨ ''ਤੇ ਇੰਜੀਨੀਅਰਿੰਗ ਕਾਲਜ ਅਤੇ ਪੋਲੀਟੈਕਨੀਕ ਇੰਸਟੀਚਿਊਟ ਚਲਣ ਦੀ ਇਜ਼ਾਜਤ ਦੇ ਦਿੰਦੀ ਹੈ ਤਾਂ ਦੋਵੇਂ ਇੰਸਟੀਚਿਊਟ ਇਕ ਹੀ ਥਾਂ ''ਤੇ ਚਲਾਏ ਜਾ ਸਕਦੇ ਹਨ। ਇਸ ਨੂੰ ਲੈ ਕੇ ਅਦਾਲਤ ਅਤੇ ਡੀ. ਡੀ. ਏ. ਨੂੰ ਵੀ ਕੋਰਟ ''ਚ ਲੰਬੇ ਸਮੇਂ ਆਪਣਾ ਜਵਾਬ ਦਾਖਲ ਨਾ ਕਰਕੇ ਜੀ. ਕੇ. ਅਤੇ ਸਿਰਸਾ ਨੂੰ ਬੜੇ ਮੌਕੇ ਦਿੱਤੇ ਪਰ ਇਹ ਕੇਂਦਰ  ਸਰਕਾਰ ਕੋਲੋਂ ਦੋਵਾਂ ਸੰਸਥਾਵਾਂ ਨੂੰ ਇਕ ਹੀ ਥਾਂ ''ਤੇ ਚਲਾਏ ਜਾਣ ਦੀ ਇਜ਼ਾਜਤ ਨਹੀਂ ਲੈ ਸਕੇ। ਜਦਕਿ ਅਕਾਲੀ ਦਲ ਬਾਦਲ ਕੇਂਦਰ ਦੀ ਸਰਕਾਰ ਨਾਲ ਗਠਜੋੜ ''ਚ ਹੈ।
ਆਪਣੇ ਸਮੇਂ ''ਚ ਬਾਲਾ ਸਾਹਿਬ ਹਸਪਤਾਲ ਦੀ ਲੀਜ਼ ''ਚ ਡਾ. ਮਨਮੋਹਨ ਸਿੰਘ ਸਰਕਾਰ ਕੋਲੋਂ ਸ਼ਹਿਰੀ ਵਿਕਾਸ ਮੰਤਰਾਲਾ ਰਾਹੀਂ  ਸੋਧ ਕਰਵਾਈ ਸੀ ਪਰ ਲੀਜ਼ ਡੀਡ ''ਚ ਸੋਧ ਮਗਰੋਂ ਭੋਗਲ ਦੀਆਂ ਝੂਠੀਆਂ ਸ਼ਿਕਾਇਤਾਂ ''ਤੇ ਡੀ. ਡੀ. ਏ. ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਹਸਪਤਾਲ ਦੀ ਜ਼ਮੀਨ ਮੁੜ ਰੱਦ ਹੋਣ ਤੋਂ ਬੱਚ ਗਈ। ਸਰਨਾ ਨੇ ਸਿੱਖ ਸੰਗਤਾਂ ਨੂੰ ਵਚਨ ਦਿੱਤਾ ਕਿ ਕਮੇਟੀ ਦਾ ਕਾਰਜਭਾਰ ਸੰਭਾਲਣ ਤੋਂ ਤੁਰੰਤ ਬਾਅਦ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨਾਲੋਜੀ ਰਾਜੌਰੀ ਗਾਰਡਨ (ਇੰਜੀਨੀਅਰਿੰਗ ਕਾਲਜ) ਅਤੇ ਸ੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਇੰਸਟੀਚਿਊਟ ਬਸੰਤ ਵਿਹਾਰ ਨੂੰ ਮੁੜ ਸਥਾਪਿਤ ਕਰਨਗੇ।

Gurminder Singh

This news is Content Editor Gurminder Singh