ਦਿੱਲੀ ਦੇ ਅਗਨੀਕਾਂਡ ਤੋਂ ਸਹਿਮੇ ਮੋਗਾ ਦੇ ਭੀੜ ਬਾਜ਼ਾਰ (ਵੀਡੀਓ)

12/11/2019 11:04:45 AM

ਮੋਗਾ (ਵਿਪਨ)—ਬੀਤੇ ਦਿਨ ਦਿੱਲੀ ’ਚ ਅੱਗ ਲੱਗਣ ਨਾਲ ਕਰੀਬ 43 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਦਿੱਲੀ ’ਚ ਹੋਏ ਇਸ ਹਾਦਸੇ ਤੋਂ ਬਾਅਦ ਮੋਗਾ ਦੇ ਬਜ਼ਾਰਾਂ ਦੇ ਦੌਰਾ ਕੀਤਾ ਗਿਆ, ਜਿੱਥੇ ਬੇਹੱਦ ਭੀੜ ਰਹਿੰਦੀ ਹੈ ਅਤੇ ਬਾਜ਼ਾਰ ਵੀ ਤੰਗ ਹੈ। ਇਨ੍ਹਾਂ ਬਜ਼ਾਰਾਂ ’ਚ ਬਹੁਤ ਵੱਡੇ-ਵੱਡੇ ਕੱਪੜੇ ਦੀਆਂ ਦੁਕਾਨਾਂ, ਮਨਿਆਰੀ ਅਤੇ ਪਲਾਸਟਿਕ ਦੇ ਸਾਮਾਨ ਦੇ ਸ਼ੋਅ-ਰੂਮ ਹਨ, ਪਰ ਨਗਰ ਨਿਗਮ ਵਲੋਂ ਕੋਈ ਵੀ ਸੁਵਿਧਾ ਨਹੀਂ ਹੈ। ਖੁਦਾ ਨਾ ਕਰੇ ਕਦੀ ਇਨ੍ਹਾਂ ਬਜ਼ਾਰਾਂ ’ਚ ਅੱਗ ਲੱਗਣ ਦੀ ਘਟਨਾ ਹੋ ਜਾਵੇ ਤਾਂ ਇਨ੍ਹਾਂ ਬਜ਼ਾਰਾਂ ’ਚ ਨਾ ਤਾਂ ਕੋਈ ਫਾਇਰ ਬਿ੍ਰਗੇਡ ਦੀ ਗੱਡੀ ਪਹੁੰਚ ਸਕਦੀ ਹੈ ਅਤੇ ਨਾ ਹੀ ਕੋਈ ਐਂਬੂਲੈਂਸ।

ਇਨ੍ਹਾਂ ਬਜ਼ਾਰਾਂ ’ਚ ਰਿਕਸ਼ਾ ਆਦਿ ਵੀ ਬੜੀ ਮੁਸ਼ਕਲ ਨਾਲ ਨਿਕਲਦਾ ਹੈ। ਬਜ਼ਾਰਾਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਅਸੀਂ ਹਰ ਤਰ੍ਹਾਂ ਦਾ ਟੈਕਸ ਅਦਾ ਕਰਦੇ ਹਾਂ ਪਰ ਸਾਨੂੰ ਕੋਈ ਸੁਵਿਧਾ ਨਹੀਂ ਹੈ ਜੇਕਰ ਕੋਈ ਅੱਗ ਲੱਗਣ ਵਰਗੀ ਘਟਨਾ ਹੋ ਜਾਵੇ ਤਾਂ ਫਾਇਰ ਬਿ੍ਰਗੇਡ ਨੂੰ ਬਾਹਰ ਬਾਜ਼ਾਰ ’ਚ ਹੀ ਖੜ੍ਹਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਕਈ ਵਾਰ ਕਿਹਾ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ ਭਗਵਾਨ ਭਰੋਸੇ ਹੀ ਆਪਣਾ ਕਾਰੋਬਾਰ ਚੱਲ ਰਿਹਾ ਹੈ। ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਬਜ਼ਾਰਾਂ ’ਚ ਪਾਣੀ ਦੀਆਂ ਵੱਖ ਤੋਂ ਪਾਈਪਾਂ ਪਾਈਆਂ ਜਾਣ ਤਾਂਕਿ ਜੇਕਰ ਕੋਈ ਅਣਹੋਣੀ ਘਟਨਾ ਹੁੰਦੀ ਹੈ ਤਾਂ ਉਸ ’ਤੇ ਕਾਬੂ ਪਾਇਆ ਜਾ ਸਕੇ।

Shyna

This news is Content Editor Shyna