ਨੰਗਲ 'ਚ ਰੂਹ ਕੰਬਾਊ ਘਟਨਾ, ਖੇਡ-ਖੇਡ 'ਚ ਪਾਣੀ ਦੀ ਬਾਲਟੀ 'ਚ ਡੁੱਬਿਆ ਸਵਾ ਸਾਲ ਦਾ ਬੱਚਾ, ਹੋਈ ਦਰਦਨਾਕ ਮੌਤ

04/27/2024 6:59:38 PM

ਨੰਗਲ ( ਚੋਵੇਸ਼ ਲਟਾਵਾ)- ਨੰਗਲ ਤੋਂ ਰੂਹ ਨੂੰ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਘਰ  ਵਿਚ ਪਾਣੀ ਦੀ ਬਾਲਟੀ ਵਿਚ ਸਵਾ ਸਾਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੱਚਾ ਘਰ ਵਿਚ ਹੀ ਖੇਡ ਰਿਹਾ ਸੀ ਅਤੇ ਖੇਡਦੇ-ਖੇਡਦੇ ਹੋਏ ਬਾਥਰੂਮ ਵਿਚ ਚਲਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਕਦੋਂ ਪਾਣੀ ਦੀ ਬਾਲਟੀ ਵਿਚ ਬੱਚਾ ਡਿੱਗ ਗਿਆ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡੀ ਵਾਰਦਾਤ, ਨੌਜਵਾਨ ਦਾ ਸਿਰ ਵੱਢ ਬੇਰਹਿਮੀ ਨਾਲ ਕੀਤਾ ਕਤਲ, ਗੰਦੇ ਨਾਲੇ 'ਚ ਸੁੱਟੀ ਲਾਸ਼

ਕੁਝ ਸਮੇਂ ਬਾਅਦ ਜਦੋਂ ਇਕ ਹੋਰ ਬੱਚੇ ਨੇ ਵੇਖਿਆ ਕਿ ਬੱਚਾ ਪਾਣੀ ਦੀ ਬਾਲਟੀ ਵਿਚ ਜਾ ਡਿੱਗਿਆ ਹੈ ਤਾਂ ਉਸ ਨੇ ਤੁਰੰਤ ਰੌਲਾ ਪਾਇਆ ਅਤੇ ਫਿਰ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ।  ਮੌਕੇ ਉਤੇ ਜਾ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਵੇਖਿਆ ਤਾਂ ਬੱਚਾ ਪਾਣੀ ਵਿਚ ਡੁੱਬ ਚੁੱਕਾ ਸੀ। ਪਰਿਵਾਰਕ ਮੈਂਬਰਾਂ ਵੱਲੋਂ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ- ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦਾ ਕੀਤਾ ਧੰਨਵਾਦ, ਆਖੀਆਂ ਇਹ ਗੱਲਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

shivani attri

This news is Content Editor shivani attri