ਨੱਥੂਵਾਲਾ ਗਰਬੀ (ਮੋਗਾ) ਦਾ ਕਿਸਾਨ  ਜੀਤ ਸਿੰਘ ਸਿੰਘੂ ਬਾਰਡਰ ’ਤੇ ਹੋਇਆ ਸ਼ਹੀਦ

03/03/2021 2:23:34 PM

ਨੱਥੂਵਾਲਾ ਗਰਬੀ (ਰਾਜਵੀਰ ਭਲੂਰੀਆ)  ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਰਹਿਣ ਵਾਲੇ ਕਿਸਾਨ ਜੀਤ ਸਿੰਘ ਦੀ ਦਿੱਲੀ ਦੇ ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਮੋਰਚੇ  ਵਿੱਚ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਸਰਪੰਚ ਜਸਵੀਰ ਸਿੰਘ ਸੀਰਾ ਪ੍ਰਧਾਨ, ਪੰਚ ਸੱਤਪਾਲ ਸਿੰਘ ਸੱਤਾ, ਕਲੱਬ ਪ੍ਰਧਾਨ ਨੀਲਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਹੋਣ ਵਾਲਾ ਕਿਸਾਨ ਜੀਤ ਸਿੰਘ (ਉਮਰ 75 ਸਾਲ) ਭਾਰਤੀ ਕਿਸਾਨ ਯੂਨੀਅਨ ਕ੍ਰਾਤੀਕਾਰੀ ਇਕਾਈ ਸਕੱਤਰ ਸੁਰਜੀਤ ਸਿੰਘ ਦਾ ਭਰਾ ਸੀ।

ਇਹ ਵੀ ਪੜ੍ਹੋ :  ਅਸ਼ਵਨੀ ਸ਼ਰਮਾ ਨੇ ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਨੂੰ ਲਿਖਿਆ ਪੱਤਰ

ਕੁੰਡਲੀ (ਸਿੰਘੂ) ਬਾਰਡਰ ’ਤੇ ਗੋਲਡਨ ਹੱਟ ਕੋਲ ਰਾਤ ਅੱਠ ਵਜੇ ਦੇ ਕਰੀਬ ਲੰਗਰ ਛੱਕ ਕੇ ਸੜਕ ਪਾਰ ਕਰਕੇ ਵਾਪਸ ਆਪਣੀਆਂ ਟਰਾਲੀਆਂ ਕੋਲ ਜਾ ਰਿਹਾ ਸੀ ਕਿ ਇੱਕ ਤੇਜ਼ ਰਫਤਾਰ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਕੁੰਡਲੀ ਸ਼ਹਿਰ ਦੇ ਪ੍ਰਸਾਸ਼ਨ ਵੱਲੋਂ ਮ੍ਰਿਤਕ ਜੀਤ ਸਿੰਘ ਦਾ ਪੋਸਟ ਮਾਰਟਮ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈਹੈ। ਜੀਤ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਨੱਥੂਵਾਲਾ ਗਰਬੀ (ਮੋਗਾ) ਵਿਖੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਨੁੰ ਸਲਾਹਕਾਰ ਨਿਯੁਕਤ ਕਰ ਕੇ ਮੁੱਖ ਮੰਤਰੀ ਨੇ ਪੰਜਾਬੀਆਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ : ਅਕਾਲੀ ਦਲ

Anuradha

This news is Content Editor Anuradha