ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਪਹਿਲਾਂ ਧੀ ਤੇ ਹੁਣ ਪੰਜ ਸਾਲਾ ਪੁੱਤ ਦੀ ਵੀ ਹੋਈ ਮੌਤ

11/18/2022 6:38:27 PM

ਸ਼ੇਰਪੁਰ (ਅਨੀਸ਼) : ਪਿੰਡ ਗੰਡੇਵਾਲ ਵਿਖੇ ਇਕ ਪੰਜ ਸਾਲ ਬੱਚੇ ਦੀ ਛੱਤ ਤੋਂ ਡਿੱਗ ਕੇ ਮੋਤ ਹੋ ਗਈ । ਮ੍ਰਿਤਕ ਬੱਚੇ ਏਕਮਜੌਤ ਸਿੰਘ ਪੁੱਤਰ ਜਗਤਾਰ ਸਿੰਘ ਦੇ ਪਰਿਵਾਰਕ ਮੈਂਬਰ ਹਰਬੰਸ ਸਿੰਘ ਹੰਸਾ ਨੇ ਦੱਸਿਆ ਕਿ ਪਿੰਡ ਵਿਚ ਕੁੱਝ ਬੱਚੇ ਪਤੰਗ ਉਡਾ ਰਹੇ ਸਨ ਅਤੇ ਇਹ ਬੱਚਾ ਏਕਮਜੌਤ ਛੱਤ ਉਪਰ ਖੜ੍ਹਾ ਉਨ੍ਹਾਂ ਨੂੰ ਦੇਖ ਰਿਹਾ ਸੀ ਅਤੇ ਅਚਾਨਕ ਛੱਤ ਤੋਂ ਡਿੱਗ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ’ਚ ਫਿਰ ਵੱਡੀਆਂ ਵਾਰਦਾਤਾਂ ਦੀ ਚਿਤਾਵਨੀ, ਖੁਫ਼ੀਆਂ ਵਿਭਾਗ ਦੀ ਇਨਪੁੱਟ ਤੋਂ ਬਾਅਦ ਪੁਲਸ ਅਲਰਟ ’ਤੇ

ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੇ ਦੀ ਭੈਣ ਦੀ ਵੀ ਕੁਝ ਸਮਾਂ ਪਹਿਲਾ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ ਅਤੇ ਹੁਣ ਪਰਿਵਾਰ ਨਾਲ ਇਹ ਭਾਣਾ ਵਰਤ ਗਿਆ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਸੰਤ ਬਾਬਾ ਹਾਕਮ ਸਿੰਘ ਗੰਡੇਵਾਲ, ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਲਾਭ ਸਿੰਘ ਗੰਡੇਵਾਲ, ਗੁਰਮੇਲ ਸਿੰਘ ਆਦਿ ਆਗੂਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਲਗਾਏ ਜਾ ਰਹੇ ਧਰਨਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh