ਕਰਜ਼ੇ ਦੇ ਬੋਝ ਹੇਠ ਨੌਜਵਾਨ ਕਿਸਾਨ ਦੀ ਮੌਤ

07/22/2017 12:47:41 AM

ਫ਼ਿਰੋਜ਼ਪੁਰ(ਕੁਮਾਰ)—ਕਰਜ਼ੇ ਦੀ ਚਿੰਤਾ ਵਿਚ ਡੁੱਬੇ ਇਕ ਨੌਜਵਾਨ ਕਿਸਾਨ ਕੁਲਵੰਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਆਲੇ ਵਾਲਾ ਦੀ ਅਚਾਨਕ ਬੈਠੇ-ਬੈਠੇ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲਾ ਫ਼ਿਰੋਜ਼ਪੁਰ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕੁਲਵੰਤ ਸਿੰਘ ਖੇਤੀ ਕਰਦਾ ਸੀ ਤੇ ਜ਼ਮੀਨ ਘੱਟ ਤੇ ਆਮਦਨੀ ਘੱਟ ਹੋਣ ਕਾਰਨ ਉਸਨੇ ਘਰੇਲੂ ਜ਼ਰੂਰਤਾਂ ਤੇ ਕਿਸਾਨੀ ਦੇ ਲਈ ਕਰਜ਼ਾ ਲਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਉਸਦੇ ਪਰਿਵਾਰ ਅਨੁਸਾਰ ਕੁਲਵੰਤ ਸਿੰਘ ਕਰਜ਼ੇ ਦੇ ਕਾਰਨ ਹਰ ਸਮੇਂ ਪ੍ਰੇਸ਼ਾਨ ਰਹਿੰਦਾ ਸੀ ਤੇ ਇਕ ਹੀ ਗੱਲ ਕਰਦਾ ਸੀ ਕਿ ਅਸੀਂ ਲੋਕ ਕਰਜ਼ਾ ਕਿਵੇਂ ਉਤਾਰਾਂਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੁਲਵੰਤ ਸਿੰਘ ਦਾ ਸਾਰਾ ਕਰਜ਼ਾ ਮੁਆਫ ਕੀਤਾ ਜਾਵੇ ਤੇ ਉਸਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ।