ਸਮਰਾਲਾ : ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਤ

12/28/2018 5:25:37 PM

ਸਮਰਾਲਾ (ਗਰਗ, ਬੰਗੜ) : ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਬਘੌਰ ਵਿਖੇ ਸ਼ੁੱਕਰਵਾਰ ਨੂੰ ਹੀਟਰ 'ਤੇ ਚਾਹ ਬਣਾਉਣ ਸਮੇਂ ਕਰੰਟ ਲੱਗਣ ਨਾਲ ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਬਾਅਦ ਦੁਪਹਿਰ ਵੇਲੇ ਵਾਪਰਿਆਂ ਅਤੇ ਹੀਟਰ ਦਾ ਕਰੰਟ ਇੰਨਾ ਜ਼ੋਰਦਾਰ ਸੀ ਕਿ ਦੋਵੇਂ ਵਿਅਕਤੀਆਂ ਦੇ ਅੱਧ ਤੋਂ ਵੱਧ ਸਰੀਰ ਬੁਰੀ ਤਰ੍ਹਾਂ ਝੁਲਸ ਗਏ। 
ਡੀ. ਐੱਸ. ਪੀ. ਸਮਰਾਲਾ ਹਰਸਿਮਰਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮ੍ਰਿਤਕਾਂ ਵਿਚ ਲਾਲ ਸਿੰਘ ਉਮਰ 50 ਸਾਲ ਅਤੇ ਉਸ ਦੋਸਤ ਲਖਵੀਰ ਸਿੰਘ ਉਮਰ 40 ਸਾਲ ਸ਼ਾਮਲ ਹਨ। ਇਸ ਘਟਨਾ ਦਾ ਪਿੰਡ ਦੇ ਲੋਕਾਂ ਨੂੰ ਉਸ ਵੇਲੇ ਪਤਾ ਲੱਗਿਆ ਜਦੋਂ ਲਾਲ ਸਿੰਘ ਦੇ ਘਰੋਂ ਅੱਗ ਦੀਆਂ ਲੱਪਟਾਂ ਨਿਕਲਦੀਆਂ ਵੇਖੀਆਂ। ਲੋਕ ਮੌਕੇ 'ਤੇ ਪੁੱਜੇ ਅਤੇ ਉਥੇ ਦੋਵਾਂ ਦੀਆਂ ਅੱਧ ਸੜੀਆਂ ਲਾਸ਼ਾ ਪਈਆਂ ਵਿਖਾਈ ਦਿੱਤੀਆਂ। ਮੌਕੇ 'ਤੇ ਪੁਲਸ ਨੇ ਪੁੱਜ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਭਿਜਵਾ ਦਿੱਤਾ। ਦੋਵੇਂ ਮ੍ਰਿਤਕ ਆਪਸ ਵਿਚ ਗੂੜੇ ਦੋਸਤ ਸਨ ਅਤੇ ਦੋਵਾਂ ਦੇ ਘਰ ਵੀ ਨਾਲੋਂ-ਨਾਲ ਸਨ।

Gurminder Singh

This news is Content Editor Gurminder Singh