ਜੰਗ ਦਾ ਮੈਦਾਨ ਬਣਿਆ ਹਸਪਤਾਲ, ਕੌਂਸਲਰਾਂ 'ਚ ਚੱਲੇ ਘਸੁੰਨ-ਮੁੱਕੇ

05/27/2019 5:03:35 PM

ਹੁਸ਼ਿਆਰਪੁਰ (ਅਮਰੀਕ)— ਬੀਤੀ ਦੇਰ ਰਾਤ ਇਥੇ ਦੋ ਕੌਂਸਲਰਾਂ ਵਿਚਾਲੇ ਹੋਇਆ ਝਗੜਾ ਸੂਬੇ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਭਾਜਪਾ ਤੋਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਦੇ ਕੋਲ ਪਹੁੰਚ ਚੁੱਕਾ ਹੈ। ਇਕ ਪਾਸੇ ਜਿੱਥੇ ਕੈਬਨਿਟ ਮੰਤਰੀ ਤੀਕਸ਼ਨ ਸੂਦ ਨੇ ਭਾਜਪਾ ਕੌਂਸਲਰ 'ਤੇ ਕਾਂਗਰਸੀ ਦੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ, ਉਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਪੰਜਾਬ ਨੇ ਵੀ ਇਕ ਪ੍ਰੈੱਸ ਵਾਰਤਾ ਕਰਕੇ ਆਡੀਓ ਜਾਰੀ ਕਰਕੇ ਭਾਜਪਾ ਵਰਕਰ 'ਤੇ ਗੁੰਡਾਗਰਦੀ ਦੇ ਦੋਸ਼ ਲਗਾਏ। 


ਤੀਕਸ਼ਨ ਸੂਦ ਨੇ ਪ੍ਰੈੱਸ ਵਾਰਤਾ ਦੌਰਾਨ ਚੇਤਾਵਨੀ ਦਿੱਤੀ ਕਿ ਜੇਕਰ ਭਾਜਪਾ 'ਤੇ ਨਾਜਾਇਜ਼ ਮਾਮਲੇ ਦਰਜ ਕੀਤੇ ਤਾਂ ਉਹ ਸ਼ਹਿਰ 'ਚ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਣਗੇ। ਉਥੇ ਦੂਜੇ ਪਾਸੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਪ੍ਰੈੱਸ ਵਾਰਤਾ 'ਚ ਇਕ ਵੀਡੀਓ ਜਾਰੀ ਕਰਕੇ ਦੋਸ਼ੀਆਂ 'ਤੇ ਕਾਨੂੰਨ ਮੁਤਾਬਕ ਕੰਮਕਾਜ ਕਰਨ ਨੂੰ ਕਿਹਾ ਹੈ ਅਤੇ ਅਪੀਲ ਕੀਤੀ ਹੈ ਕਿ ਜੇਕਰ ਭਾਜਪਾ ਵਰਕਰ ਕਿਸੇ ਕਿਸਮ ਸ਼ਹਿਰ ਭਰ 'ਚ ਕੋਈ ਜ਼ੋਰ ਅਜ਼ਮਾਇਸ਼ ਕਰਨਗੇ ਤਾਂ ਕਾਨੂੰਨ ਆਪਣਾ ਕੰਮ ਕਰੇਗਾ। ਉਥੇ ਹੀ ਭਰੋਸਾ ਦਿੱਤਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਸ਼ਹਿਰ 'ਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ ਕਿ ਕਿਵੇਂ ਸ਼ਹਿਰ ਦੇ ਦੋ ਕੌਂਸਲਰ ਆਪਣੀ ਲੜਾਈ ਨੂੰ ਜਨਤਕ ਤੌਰ 'ਤੇ ਲਿਆ ਕੇ ਸ਼ਹਿਰ ਦਾ ਮਾਹੌਲ ਖਰਾਬ 'ਚ ਲੱਗੇ ਹੋਏ ਹਨ ਜਦਕਿ ਨੇਤਾ ਆਪਸ 'ਚ ਬੈਠ ਕੇ ਇਸ ਮਸਲੇ ਨੂੰ ਹਲ ਕਰਨ ਦੀ ਬਜਾਏ ਆਪਣੇ-ਆਪਣੇ ਕੌਂਸਲਰਾਂ ਦੇ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ, ਜੋ ਨਾ ਪਾਰਟੀਆਂ ਅਤੇ ਸ਼ਹਿਰ ਲਈ ਚੰਗਾ ਸੰਕੇਤ ਹੈ। 


ਬੀਤੀ ਰਾਤ ਦੀ ਵੀਡੀਓ ਸੁੰਦਰ ਸ਼ਾਮ ਅਰੋੜਾ ਨੇ ਜਾਰੀ ਕਰਕੇ ਦੱਸੀ ਕਿ ਕਿਸ ਤਰ੍ਹਾਂ ਭਾਜਪਾ ਵਰਕਰ ਨੇ ਹਸਪਤਾਲ 'ਚ ਹੜਕੰਪ ਮਚਾਇਆ ਜਦਕਿ ਇਸ ਤੋਂ ਪਹਿਲਾਂ ਭਾਜਪਾ ਨੇਤਾ ਨੇ ਕਾਂਗਰਸੀ ਕੌਂਸਲਰ ਕਮਲਜੀਤ ਕੰਮਾ ਦੇ ਘਰ 'ਤੇ ਵੀ ਹਮਲਾ ਕੀਤਾ ਸੀ। 


ਜ਼ਿਕਰਯੋਗ ਹੈ ਕਿ ਇਨੀਂ ਦਿਨੀਂ ਕੌਂਸਲਰਾਂ ਦਾ ਆਪਸ 'ਚ ਪਿਛਲੇ ਦੋ ਸਾਲ ਤੋਂ ਵੱਧ ਤੋਂ ਵੱਧ ਸਮੇਂ 'ਚ ਆਪਸੀ ਰੰਜਿਸ਼ ਦੇ ਚਲਦਿਆਂ ਕਈ ਵਾਰ ਆਹਮਣੇ-ਸਾਹਮਣੇ ਹੋਏ ਹਨ। ਇਥੋਂ ਤੱਕ ਕਿ ਦੋਹਾਂ 'ਤੇ ਮਾਮਲੇ ਵੀ ਦਰਜ ਹੋਏ ਸਨ ਪਰ ਬੀਤੇ ਦਿਨ ਕਾਂਗਰਸੀ ਕੌਂਸਲਰ ਇਕ ਮਹਿਲਾ ਦੇ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਦੇ ਚਲਦਿਆਂ ਇਕ ਵਾਰ ਫਿਰ ਆਹਮਣੇ-ਸਾਹਮਣੇ ਆ ਗਏ, ਜਿਸ ਦੀ ਰੰਜਿਸ਼ ਕਾਂਗਰਸੀ ਕੌਂਸਲਰ ਨੇ ਬੀਤੀ ਰਾਤ ਭਾਜਪਾ ਕੌਂਸਲਰ 'ਤੇ ਹਮਲਾ ਕਰਕੇ ਕੱਢੀ, ਜਿਸ ਤੋਂ ਬਾਅਦ ਇਹ ਹਾਈਵੋਲਟੇਜ਼ ਡਰਾਮਾ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲਿਆ। ਫਿਲਹਾਲ ਵੱਡੀ ਸਿਰਦਰਦੀ ਹੁਣ ਪੁਲਸ ਲਈ ਹੈ, ਜੋ ਹਸਪਤਾਲ ਨੂੰ ਛਾਉਣੀ 'ਚ ਤਬਦੀਲ ਕਰਕੇ ਮਾਮਲੇ ਨੂੰ ਸੁਲਝਾਉਣ 'ਚ ਲੱਗੀ ਹੋਈ ਹੈ।

shivani attri

This news is Content Editor shivani attri