12 ਫਰਵਰੀ ਨੂੰ ਮਨਾਇਆ ਜਾਵੇਗਾ ਡੀ ਵਰਮਿੰਗ ਡੇ

02/10/2018 5:53:50 PM


ਸਰਾਏ ਅਮਾਨਤ ਖਾਂ (ਨਰਿੰਦਰ) - ਸਿਹਤ ਵਿਭਾਗ ਵੱਲੋਂ ਪੰਜਾਬ 'ਚ 12 ਫਰਵਰੀ ਨੂੰ ਡੀ ਵਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਸਰਕਾਰੀ ਹਸਪਤਾਲ ਕਸੇਲ ਵਿਖੇ ਸੀ. ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਦੀ ਅਗਵਾਈ 'ਚ ਮੀਟਿੰਗ ਕੀਤੀ। ਇਸ ਮੀਟਿੰਗ 'ਚ ਸਮੂਹ ਆਸ਼ਾਂ ਵਰਕਰ, ਆਂਗਣਵਾੜੀ ਵਰਕਰ ਤੇ ਹਸਪਤਾਲ ਸਟਾਫ ਨੇ ਭਾਗ ਲਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸੀ. ਮੈਡੀਕਲ ਅਫਸਰ ਡਾ.ਬਲਵਿੰਦਰ ਸਿੰਘ ਨੇ ਦੱਸਿਆਂ ਕਿ ਸਿਵਲ ਸਰਜਨ ਤਰਨਤਾਰਨ ਦੇ ਹੁਕਮਾਂ 'ਤੇ 12 ਫਰਵਰੀ ਨੂੰ ਡੀ ਵਰਮਿੰਗ ਡੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤਕਰੀਬਨ 28000 ਹਜ਼ਾਰ ਬੱਚਿਆਂ ਨੂੰ ਆਗਣਵਾੜੀ ਸੈਟਰਾਂ, ਸਰਕਾਰੀ ਗੈਰ ਸਰਕਾਰੀ ਸਕੂਲ਼ਾਂ ਅਤੇ ਘਰ-ਘਰ ਜਾ ਕੇ 1 ਤੋ 12 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਸਬੰਧੀ ਦਵਾਈ ਦਿੱਤੀ ਜਾਵੇਗੀ।