ਮੁਸ਼ਕਿਲਾਂ ’ਚ ਘਿਰੇ ਜਲੰਧਰ ਦੇ DCP ਨਰੇਸ਼ ਡੋਗਰਾ, ਹੁਸ਼ਿਆਰਪੁਰ ਦੀ ਅਦਾਲਤ ਨੇ ਕੀਤਾ ਤਲਬ

09/17/2022 6:30:07 PM

ਜਲੰਧਰ/ਹੁਸ਼ਿਆਰਪੁਰ— ਜਲੰਧਰ ਦੇ ਡੀ .ਸੀ. ਪੀ. ਨਰੇਸ਼ ਡੋਗਰਾ ਮੁਸ਼ਕਿਲਾਂ ’ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਹੁਸ਼ਿਆਰਪੁਰ ਦੀ ਅਦਾਲਤ ਨੇ ਸ਼ਹਿਰ ਦੇ ਪ੍ਰਸਿੱਧ ਹੋਟਲ ਰਾਇਲ ਪਲਾਜ਼ਾ ’ਚ ਹੋਈ ਕੁੱਟਮਾਰ ਦੇ ਮਾਮਲੇ ’ਚ ਨਰੇਸ਼ ਡੋਗਰਾ ਅਤੇ ਉਸ ਦੇ ਕੁਝ ਸਾਥੀਆਂ ਨੂੰ ਆਈ. ਪੀ. ਸੀ. ਦੀ ਧਾਰਾ 307 ਦੇ ਤਹਿਤ ਤਲਬ ਕੀਤਾ ਹੈ। ਇਰਾਦਾ-ਏ-ਕਤਲ ਦੀ ਧਾਰਾ ’ਚ ਕੋਰਟ ਵੱਲੋਂ ਤਲਬ ਕੀਤੇ ਜਾਣ ਤੋਂ ਬਾਅਦ ਨਰੇਸ਼ ਡੋਗਰਾ ’ਤੇ ਗਿ੍ਰਫ਼ਤਾਰੀ ਦੀ ਤਲਵਾਰ ਲਟਕ ਸਕਦੀ ਹੈ। 

ਜਾਣੋ ਕੀ ਹੈ ਪੂਰਾ ਮਾਮਲਾ 
ਇਥੇ ਦੱਸਣਯੋਗ ਹੈ ਕਿ ਹੁਸ਼ਿਆਰਪੁਰ ਦੇ ਹੋਟਲ ਰਾਇਲ ਪਲਾਜ਼ਾ ’ਚ ਸਾਲ 2019 ਨੂੰ ਕੁੱਟਮਾਰ ਕੀਤੀ ਗਈ ਸੀ, ਜਿਸ ’ਚ ਪੰਜਾਬ ਪੁਸਸ ਦੇ ਅਫ਼ਸਰ ਨਰੇਸ਼ ਡੋਗਰਾ ਦਾ ਨਾਂ ਸਾਹਮਣੇ ਆਇਆ ਸੀ। ਉਸ ਸਮੇਂ ਨਰੇਸ਼ ਡੋਗਰਾ ਪੰਜਾਬ ਪੁਲਸ ਦੀ ਫਿਲੌਰ ਅਕਾਦਮੀ ’ਚ ਬਤੌਰ ਕਮਾਂਡੈਂਟ ਤਾਇਨਾਤ ਸਨ। ਹੋਟਲ ਰਾਇਲ ਪਲਾਜ਼ਾ ਦੇ ਮਾਲਕ ਵਿਸ਼ਵਨਾਥ ਬੰਟੀ ਮੁਤਾਬਕ 3 ਜਨਵਰੀ 2019 ਨੂੰ ਰਾਤ 9 ਵਜੇ ਦੇ ਕਰੀਬ ਉਨ੍ਹਾਂ ਨੂੰ ਹੋਟਲ ਮੈਨੇਜਰ ਦਾ ਫੋਨ ਆਇਆ। ਹੋਟਲ ਮੈਨੇਜਰ ਨੇ ਦੱਸਿਆ ਕਿ ਫਿਲੌਰ ਪੁਲਸ ਅਕਾਦਮੀ ਦੇ ਕਮਾਂਡੈਂਟ ਨਰੇਸ਼ ਡੋਗਰਾ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹੋਟਲ ’ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਹਨ। ਨਰੇਸ਼ ਡੋਗਰਾ ਦਾ ਸਾਥ ਦੇਣ ਵਾਲਿਆਂ ’ਚ ਹੋਟਲ ਰਾਇਲ ਪਲਾਜ਼ਾ ’ਚ ਬੰਟੀ ਦਾ ਪਾਰਟਨਰ ਵਿਵੇਕ ਕੌਸ਼ਲ, ਉਸ ਸਮੇਂ ਦੇ ਨਾਇਬ ਤਲਿਸੀਲਦਾਰ  ਮਨਜੀਤ ਸਿੰਘ, ਸ਼ਿਵੀ ਡੋਗਰਾ, ਹਰਨਾਮ ਸਿੰਘ ਉਰਫ਼ ਹਰਮਨ ਸਿੰਘ ਦੇ ਨਾਲ ਕਰੀਬ 15 ਅਣਪਛਾਤੇ ਲੋਕ ਸਨ। 

ਇਹ ਵੀ ਪੜ੍ਹੋ: ਭਿਆਨਕ ਹਾਦਸੇ 'ਚ ਔਰਤ ਦੀ ਦਰਦਨਾਕ ਮੌਤ, ਟਰੱਕ ਨੇ ਖੋਪੜੀ ਦੇ ਉਡਾਏ ਚਿੱਥੜੇ, ਸਾਲ ਪਹਿਲਾਂ ਹੋਇਆ ਸੀ ਵਿਆਹ

ਮਾਲਕ ਮੁਤਾਬਕ ਫੋਨ ਆਉਣ ਮਗਰੋਂ ਉਹ ਤਿੰਨ ਸਾਥੀ ਅਜੇ ਰਾਣਾ, ਨਵਾਬ ਹੁਸੈਨ ਅਤੇ ਬਾਬੂ ਨਾਲ ਤੁਰੰਤ ਹੋਟਲ ਪਹੁੰਚੇ। ਜਦੋਂ ਉਨ੍ਹਾਂ ਨੇ ਗੱਲ ਕਰਨੀ ਚਾਹੀ ਤਾਂ ਨਰੇਸ਼ ਡੋਗਰਾ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਡੋਗਰਾ, ਵਿਵੇਕ ਕੌਸ਼ਲ ਅਤੇ ਮਨਜੀਤ ਸਿੰਘ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਗੱਲ ਕਹੀ। ਲੜਾਈ ਦੌਰਾਨ ਡੋਗਰਾ ਦੇ ਸਾਥੀ ਹਰਨਾਮ ਸਿੰਘ ਨੇ ਉਨ੍ਹਾਂ ’ਤੇ ਰਿਵਾਲਵਰ ਨਾਲ ਗੋਲ਼ੀ ਚਲਾ ਦਿੱਤੀ, ਜੋ ਉਨ੍ਹਾਂ ਦੀ ਬਜਾਏ ਉਨ੍ਹਾਂ ਦੇ ਸਾਥੀ ਅਜੇ ਰਾਣਾ ਨੂੰ ਲੱਗੀ। ਉਨ੍ਹਾਂ ਦੇ ਸਾਥੀ ਨਵਾਬ ਹੁਸੈਨ ਨੂੰ ਵੀ ਗੰਭੀਰ ਸੱਟਾਂ ਆਈਆਂ।   ਹੁਸ਼ਿਆਰਪੁਰ ਕੋਰਟ ’ਚ ਕਿਹਾ ਗਿਆ ਹੈ ਕਿ ਜਦੋਂ ਅਜੇ ਰਾਣਾ ਨੂੰ ਗੰਭੀਰ ਹਾਲਤ ’ਚ ਹੁਸ਼ਿਆਰਪੁਰ ਸਿਵਲ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਨਰੇਸ਼ ਡੋਗਰਾ ਅਤੇ ਉਸ ਦੇ ਸਾਥੀ ਪਹਿਲਾਂ ਹੀ ਉਥੇ ਪਹੁੰਚ ਚੁੱਕੇ ਸਨ।  ਅਜਿਹੇ ’ਚ ਅਜੇ ਰਾਣਾ ਅਤੇ ਨਵਾਬ ਹੁਸੈਨ ਨੂੰ ਜਲੰਧਰ ਦੇ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ 6 ਜਨਵਰੀ ਤੱਕ ਇਲਾਜ ਚੱਲਿਆ। ਉਸ ਦੇ ਬਾਅਦ ਅਜੇ ਰਾਣਾ ਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। 

ਇਹ ਵੀ ਪੜ੍ਹੋ: ਗੜ੍ਹਸ਼ੰਕਰ ਵਿਖੇ ਬੀਜ ਵਿਕਰੇਤਾ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ CM ਮਾਨ ਨੂੰ ਸੁਸਾਈਡ ਨੋਟ 'ਚ ਕੀਤੀ ਫਰਿਆਦ

ਡੋਗਰਾ ’ਤੇ ਲਟਕੀ ਗਿ੍ਰਫ਼ਤਾਰੀ ਦੀ ਤਲਵਾਰ 
ਹੁਸ਼ਿਆਰਪੁਰ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਈ. ਪੀ. ਸੀ. ਧਾਰਾ 307 ਨਾਲ ਜੁੜੇ ਇਸ ਕੇਸ ’ਚ ਡੀ. ਸੀ. ਪੀ. ਨਰੇਸ਼ ਡੋਗਰਾ, ਵਿਵੇਕ ਕੌਸ਼ਲ, ਸ਼ਿਵੀ ਡੋਗਰਾ, ਮਨਜੀਤ ਸਿੰਘ ਅਤੇ ਹਰਨਾਮ ਸਿੰਘ ਨੂੰ 15 ਨਵੰਬਰ ਤੋਂ ਪਹਿਲਾਂ ਹਾਈਕੋਰਟ ਤੋਂ ਜ਼ਮਾਨਤ ਲੈਣੀ ਹੋਵੇਗੀ। ਜ਼ਿਕਰਯੋਗ ਹੈ ਕਿ ਜਦੋਂ ਪੁਲਸ ਕਿਸੇ ਮਾਮਲੇ ਦੀ ਸੁਣਵਾਈ ਨਹੀਂ ਕਰਦੀ ਤਾਂ ਪੀੜਤ ਪੱਖ ਦੇ ਕੋਲ ਸਿੱਧੇ ਅਦਾਲਤ ਦਾ ਬਦਲ ਹੁੰਦਾ ਹੈ।  ਹੁਸ਼ਿਆਰਪੁਰ ਦੇ ਐਡੀਸ਼ਨਲ ਮੁੱਖ ਜੱਜ ਮਜਿਸਟ੍ਰੇਟ ਰੁਪਿੰਦਰ ਸਿੰਘ ਵੱਲੋਂ 14 ਸਤੰਬਰ 2022 ਨੂੰ ਦਿੱਤੇ ਗਏ ਫ਼ੈਸਲੇ ਦੀ ਕਾਪੀ 15 ਸਤੰਬਰ ਨੂੰ ਅਪਲੋਡ ਕੀਤੀ ਗਈ ਸੀ। ਇਸ ਦੇ ਮੁਤਾਬਕ ਸੀਨੀਅਰ ਪੁਲਸ ਅਧਿਕਾਰੀ ਨਰੇਸ਼ ਡੋਗਰਾ ਨੇ ਵਿਸ਼ਵਨਾਥ ਬੰਟੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮੁਲਜ਼ਮ ਬਣਾਉਣ ਲਈ ਆਪਣੇ ਅਹੁਦੇ ਦੀ ਵਰਤੋਂ ਕੀਤੀ। ਇਸੇ ਕਾਰਨ ਹੁਸ਼ਿਆਰਪੁਰ ਪੁਲਸ ਨੇ ਵਿਸ਼ਵਨਾਥ ਬੰਟੀ, ਅਜੇ ਰਾਣਾ, ਨਵਾਬ ਹੁਸੈਨ ਅਤੇ ਕਈ ਹੋਰ ਲੋਕਾਂ ’ਤੇ ਆਈ.ਪੀ.ਸੀ. ਦੀ ਧਾਰਾ 307, 323, 341,279-ਬੀ, 186, 353, ਆਰਮਸ ਐਕਟ ਦੀ ਧਾਰਾ 25/27/54/59 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਦੂਜੇ ਪਾਸੇ ਵਿਸ਼ਵਨਾਥ ਬੰਟੀ ਧਿਰ ਦੀ ਸਿਕਾਇਤ ’ਤੇ ਆਈ. ਪੀ. ਸੀ. ਦੀ ਧਾਰਾ 323,506 ਅਤੇ 149 ਦੇ ਤਹਿਤ ਥਾਣੇ ਦੇ ਰੋਜ਼ਨਾਮਚੇ ’ਚ ਸਿਰਫ਼ ਡੀ. ਡੀ. ਆਰ. ਕੱਟੀ ਗਈ। 

ਹੁਸ਼ਿਆਰਪੁਰ ਦੀ ਪੁਲਸ ਨੇ ਜਦੋਂ ਕਾਰਵਾਈ ਨਾ ਕੀਤੀ ਤਾਂ ਨਵਾਬ ਹੁਸੈਨ ਵੱਲੋਂ ਉਨ੍ਹਾਂ  ਦੇ ਵਕੀਲ ਐੱਚ. ਐੱਸ. ਸੈਣੀ, ਵਕੀਲ ਨਵੀਨ ਜੈਰਥ ਅਤੇ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੇ ਹੁਸ਼ਿਆਰਪੁਰ ਕੋਰਟ ’ਚ ਸਿਵਲ ਕੰਪਲੇਟ ਦਰਜ ਕਰਵਾਈ। ਕੋਰੋਨਾ ਦੇ ਕਾਰਨ ਇਸ ਮਾਮਲੇ ’ਤੇ ਲਗਭਗ ਇਕ ਸਾਲ ਦੀ ਦੇਰੀ ਨਾਲ ਸੁਣਵਾਈ ਸ਼ੁਰੂ ਹੋਈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਗੰਭੀਰਤਾ ਨਾਲ ਵੇਖਦੇ ਹੋਏ ਜਲੰਧਰ ’ਚ ਤਾਇਨਾਤ ਡੀ. ਸੀ. ਪੀ. ਨਰੇਸ਼ ਡੋਗਰਾ, ਹੋਟਲ ਰਾਇਲ ਪਲਾਜ਼ਾ ਦੇ ਪਾਰਟਨਰ ਵਿਵੇਕ ਕੌਸ਼ਲ, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਸ਼ਿਵੀ ਡੋਗਰਾ ਅਤੇ ਹਰਨਾਮ ਸਿੰਘ ਉਰਫ਼ ਹਰਨਮ ਸਿੰਘ ਨੂੰ ਆਈ.ਪੀ.ਸੀ. ਦੀ ਧਾਰਾ-307, 506, 341, 447, 323 ਆਦਿ ਦੇ ਤਹਿਤ ਸੰੰਮੰਨ ਜਾਰੀ ਕਰਦੇ ਹੋਏ 15 ਨਵੰਬਰ ਨੂੰ ਕੋਰਟ ’ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। 

ਇਹ ਵੀ ਪੜ੍ਹੋ: ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਅਹਿਮ ਬਿਆਨ, ਸਾਨੂੰ ਸੁਰਖੀਆਂ ਨਹੀਂ, ਪੰਜਾਬੀਆਂ ਦੀ ਸਿਹਤ ਫਿੱਟ ਚਾਹੀਦੀ ਹੈ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri