ਕੋਲਿਆਂਵਾਲੀ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲੈਣ ਲਈ ਅਰਜ਼ੀ ਦਾਇਰ

12/16/2018 11:58:36 AM

ਮੋਹਾਲੀ (ਕੁਲਦੀਪ) : ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ  ਦੇ ਸਾਬਕਾ ਚੇਅਰਮੈਨ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਤੋਂ ਪੁੱਛਗਿੱਛ ਕਰਨ ਸਬੰਧੀ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਵਿਜੀਲੈਂਸ ਨੇ ਮੋਹਾਲੀ ਅਦਾਲਤ 'ਚ ਅਰਜ਼ੀ ਦਾਇਰ ਕਰ ਦਿੱਤੀ ਹੈ। ਅਦਾਲਤ ਨੇ ਅਰਜ਼ੀ 'ਤੇ ਸੁਣਵਾਈ ਲਈ 17 ਦਸੰਬਰ ਦੀ ਤਰੀਕ ਨਿਸ਼ਚਿਤ ਕਰ ਦਿੱਤੀ ਹੈ। ਜੇਕਰ 17 ਦਸੰਬਰ ਨੂੰ ਵਿਜੀਲੈਂਸ ਦੀ ਅਰਜ਼ੀ ਮਨਜ਼ੂਰ ਹੋ ਜਾਂਦੀ ਹੈ ਤਾਂ ਫਿਰ ਵਿਜੀਲੈਂਸ ਕੋਲਿਆਂਵਾਲੀ ਤੋਂ ਪੁੱਛਗਿੱਛ ਕਰੇਗੀ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਕੋਲਿਆਂਵਾਲੀ ਖਿਲਾਫ਼ ਆਮਦਨ ਤੋਂ ਵੱਧ ਸਰੋਤਾਂ ਤੋਂ ਜਾਇਦਾਦ ਬਣਾਉਣ  ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਕੇਸ ਦੀ ਜਾਂਚ ਬਠਿੰਡਾ ਵਿਜੀਲੈਂਸ ਵਲੋਂ ਕੀਤੀ ਜਾ ਰਹੀ ਹੈ। ਬੀਤੇ ਦਿਨ 14 ਦਸੰਬਰ ਨੂੰ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ ਵਿਚ ਆਤਮ-ਸਮਰਪਣ ਕਰ ਦਿੱਤਾ ਸੀ। ਮੋਹਾਲੀ ਵਿਜੀਲੈਂਸ ਵਲੋਂ ਭਾਵੇਂ ਬਠਿੰਡਾ ਵਿਜੀਲੈਂਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਪਰ ਬਠਿੰਡਾ ਤੋਂ ਵਿਜੀਲੈਂਸ ਅਧਿਕਾਰੀਆਂ ਦੇ ਆਉਣ ਵਿਚ ਦੇਰੀ ਹੋਣ ਕਾਰਨ ਅਦਾਲਤ ਨੇ ਕੋਲਿਆਂਵਾਲੀ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਹੁਣ ਬਠਿੰਡਾ ਵਿਜੀਲੈਂਸ ਨੇ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਲਈ ਅਰਜ਼ੀ ਦਾਇਰ ਕਰ ਦਿੱਤੀ ਹੈ

Babita

This news is Content Editor Babita