ਧੀ ਦੇ ਵਿਆਹ 'ਤੇ ਬੁੱਕ ਕਰਵਾਈ ਕਾਰ ਨਹੀਂ ਮਿਲੀ ਤਾਂ ਪਿਓ ਨੇ ਇੱਜ਼ਤ ਬਚਾਉਣ ਖ਼ਾਤਰ ਕੀਤਾ ਇਹ ਕੰਮ

10/02/2022 1:48:45 PM

ਚੰਡੀਗੜ੍ਹ (ਹਾਂਡਾ) : ਜਲਾਲਾਬਾਦ ਵਾਸੀ ਭਾਰਤ ਭੂਸ਼ਣ ਨੇ ਆਪਣੀ ਧੀ ਦੇ ਵਿਆਹ 'ਤੇ ਮਾਰੂਤੀ ਬਰੀਜ਼ਾ ਕਾਰ ਦੇਣੀ ਸੀ, ਜਿਸ ਲਈ ਉਸ ਨੇ ਮੋਗਾ ਸਥਿਤ ਰਿਮੀਰਾ ਮੋਟਰ ਪ੍ਰਾਈਵੇਟ ਲਿਮਟਿਡ ਨਾਮਕ ਮਾਰੂਤੀ ਦੇ ਸ਼ੋਅਰੂਮ ਤੋਂ ਕਾਰ ਬੁੱਕ ਕਰਵਾਈ। ਇਸ ਦੇ ਲਈ 21 ਹਜ਼ਾਰ ਰੁਪਏ ਐਡਵਾਂਸ ਦਿੱਤੇ ਗਏ ਸਨ। ਡੀਲਰ ਨੇ ਵਿਆਹ ਤੋਂ ਕੁੱਝ ਦਿਨ ਪਹਿਲਾਂ ਕਾਰ ਦੀ ਡਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇੱਜ਼ਤ ਬਚਾਉਣ ਖ਼ਾਤਰ ਭਾਰਤ ਭੂਸ਼ਣ ਨੇ ਇਕ ਹੋਰ ਮਾਰੂਤੀ ਡੀਲਰ ਤੋਂ 2 ਲੱਖ ਦੀ ਵਾਧੂ ਰਕਮ ਦੇ ਕੇ ਧੀ ਦੇ ਵਿਆਹ ਤੋਂ ਪਹਿਲਾਂ ਕਾਰ ਲੈ ਲਈ ਅਤੇ ਧੀ ਨੂੰ ਵਿਦਿਆ ਕਰ ਦਿੱਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ ਗੁਜਰਾਤ 'ਚ ਸਟੇਜ 'ਤੇ ਪਾਈ ਧੱਕ, ਗਰਬੇ ਤੇ ਭੰਗੜੇ ਨਾਲ ਮੋਹਿਆ ਲੋਕਾਂ ਦਾ ਮਨ (ਵੀਡੀਓ)

ਰਿਮੀਰਾ ਮੋਟਰਜ਼ ਵੱਲੋਂ ਵਾਪਸ ਕੀਤੀ ਐਡਵਾਂਸ ਰਕਮ ਦਾ ਚੈੱਕ ਵੀ ਬਾਊਂਸ ਹੋ ਗਿਆ। ਭਾਰਤ ਭੂਸ਼ਣ ਦੀ ਧੀ ਨੇ ਰਿਮੀਰਾ ਮੋਟਰਜ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ, ਮੋਗਾ ਨੂੰ ਸ਼ਿਕਾਇਤ ਕੀਤੀ। ਇਸ 'ਚ ਕੰਪਨੀ ਤੋਂ ਤੰਗ-ਪਰੇਸ਼ਾਨ ਕਰਨ ਲਈ 2 ਲੱਖ ਰੁਪਏ ਦੀ ਵਾਧੂ ਰਕਮ ਅਤੇ ਮੁਕੱਦਮੇਬਾਜ਼ੀ ਦੇ ਨਾਲ-ਨਾਲ ਜੁਰਮਾਨੇ ਦੀ ਮੰਗ ਕੀਤੀ ਗਈ। ਇਸ ’ਤੇ ਜ਼ਿਲ੍ਹਾ ਖ਼ਪਤਕਾਰ ਕਮਿਸ਼ਨ ਮੋਗਾ ਨੇ ਰਿਮੀਰਾ ਮੋਟਰਜ਼ ਮੋਗਾ ਦੇ ਮਾਲਕ ਜੇ. ਐੱਸ. ਬਰਾੜ ਨੂੰ ਪਟੀਸ਼ਨਰ ਨੀਤੂ ਸ਼ਰਮਾ ਨੂੰ 50000 ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਸਨ। ਉਪਰੋਕਤ ਹੁਕਮਾਂ ਲਈ, ਰਿਮੀਰਾ ਮੋਟਰ ਨੇ ਰਾਜ ਖ਼ਪਤਕਾਰ ਕਮਿਸ਼ਨ 'ਚ ਇਕ ਅਪੀਲ ਦਾਇਰ ਕੀਤੀ ਅਤੇ ਜ਼ਿਲ੍ਹਾ ਕਮਿਸ਼ਨ ਦੇ ਮਿਤੀ 29 ਨਵੰਬਰ, 2021 ਦੇ ਹੁਕਮਾਂ ਨੂੰ ਰੱਦ ਕਰਨ ਦੀ ਮੰਗ ਕੀਤੀ।

ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੌਕੇ 'ਤੇ ਪੰਜਾਬ ਪੁਲਸ ਨੇ ਕੱਸੀ ਤਿਆਰੀ, DGP ਵੱਲੋਂ ਜਾਰੀ ਕੀਤੇ ਗਏ ਸਖ਼ਤ ਹੁਕਮ

ਇਸ ਨੂੰ ਜਸਟਿਸ ਦਯਾ ਚੌਧਰੀ ਅਤੇ ਉਰਵਸ਼ੀ ਗੁਲਾਟੀ ’ਤੇ ਆਧਾਰਿਤ ਸਟੇਟ ਕੰਜ਼ਿਊਮਰ ਕਮਿਸ਼ਨ ਦੇ ਬੈਂਚ ਨੇ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਕੰਪਨੀ ਨੇ ਵਿਆਹ ਤੋਂ ਪਹਿਲਾਂ ਕਾਰ ਦੀ ਡਲਿਵਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ, ਜਿਸ ਕਾਰਨ ਪਿਤਾ ਨੂੰ ਆਪਣੀ ਇੱਜ਼ਤ ਬਚਾਉਣ ਲਈ ਕਿਸੇ ਹੋਰ ਕੰਪਨੀ ਨੂੰ ਕਾਰ ਦੇ ਖ਼ਰਚੇ ਤੋਂ ਇਲਾਵਾ 2 ਲੱਖ ਰੁਪਏ ਵਾਧੂ ਦੇਣੇ ਪਏ, ਜੋ ਕਿ ਰਿਮੀਰਾ ਕੰਪਨੀ ਵਲੋਂ ਵਾਅਦਾ ਖ਼ਿਲਾਫ਼ੀ ਦਾ ਨਤੀਜਾ ਸੀ। ਇਸ ਲਈ ਕੰਪਨੀ ਨੂੰ ਵਿਆਜ ਸਮੇਤ ਹਰਜਾਨੇ ਦਾ ਭੁਗਤਾਨ ਕਰਨਾ ਹੀ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita