ਧੀ ਨਾਲ ਜਬਰ-ਜ਼ਨਾਹ ਕਰਨ ਵਾਲੇ ਪਿਓ ਨੂੰ ਮਿਲੀ ਉਮਰਕੈਦ ਦੀ ਸਜ਼ਾ

09/20/2019 7:44:27 PM

ਹੁਸ਼ਿਆਰਪੁਰ,(ਅਮਰਿੰਦਰ): ਸ਼ਹਿਰ ਦੇ ਮੁਕੇਰਿਆ ਦੇ ਇਕ ਪਿੰਡ 'ਚ ਆਪਣੀ 14 ਸਾਲਾਂ ਦੀ ਧੀ ਨਾਲ ਜਬਰ ਜ਼ਨਾਹ ਕਰਨ 'ਤੇ ਕਲਯੁੱਗੀ ਪਿਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਮੁਤਾਬਕ ਆਪਣੀ 14 ਸਾਲਾ ਸਕੀ ਨਾਬਾਲਗ ਧੀ ਨਾਲ ਜਬਰ ਜਨਾਹ ਕਰਨ 'ਤੇ ਕਲਯੁੱਗੀ ਪਿਤਾ ਨਿਰਮਲ ਸਿੰਘ ਪੁੱਤਰ ਵਿਸ਼ਨ ਦਾਸ ਨਿਵਾਸੀ ਮੁਕੇਰਿਆ ਦੇ ਇਕ ਪਿੰਡ ਦੇ ਜਿਲਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਉਮਰਕੈਦ ਦੀ ਸਜ਼ਾ ਦੇ ਨਾਲ-ਨਾਲ 50 ਹਜ਼ਾਰ ਰੁਪਏ ਨਕਦ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਨਕਦ ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ 6 ਮਹੀਨਿਆਂ ਦੀ ਹੋਰ ਕੈਦ ਦੀ ਸਜ਼ਾ ਕੱਟਣੀ ਹੋਵੇਗੀ। ਜ਼ਿਕਰਯੋਗ ਹੈ ਕਿ ਮੁਕੇਰਿਆ ਪੁਲਸ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਪਿਤਾ ਖਿਲਾਫ 13 ਜੁਲਾਈ 2018 ਨੂੰ ਮਾਮਲਾ ਦਰਜ ਕੀਤਾ ਸੀ।

ਚਾਈਲਡ ਹੈਲਪਾਈਨ ਤੋਂ ਲਗਾਈ ਸੀ ਮਦਦ ਦੀ ਗੁਹਾਰ
ਮੁਕੇਰਿਆ ਥਾਣੇ ਅਧੀਨ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ 14 ਸਾਲਾ ਨਾਬਾਲਿਗਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਇਸ ਦੌਰਾਨ ਘਰ 'ਚ ਧੀ ਨੂੰ ਇੱਕਲੇ ਦੇਖ ਪਿਤਾ ਨਿਰਮਲ ਸਿੰਘ ਨੇ ਉਸ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ। ਵਿਰੋਧ ਕਰਨ 'ਤੇ ਪਿਤਾ ਨੇ ਲੜਕੀ ਨੂੰ ਸਕੂਲ ਜਾਣ ਤੋਂ ਵੀ ਬੰਦ ਕਰਵਾ ਦਿੱਤਾ। ਪਿਤਾ ਦੀ ਕਰਤੂਤ ਤੋਂ ਤੰਗ ਹੋ ਕੇ ਨਾਬਾਲਗ ਨੇ ਇਕ ਦਿਨ ਚਾਈਲਡ ਹੈਲਪਾਈਨ ਨੰਬਰ 'ਤੇ ਫੋਨ ਕਰ ਕੇ ਪਿਤਾ ਦੇ ਚੁੰਗਲ ਤੋਂ ਬਾਹਰ ਨਿਕਲਣ ਦੀ ਗੁਆਰ ਲਗਾਈ। ਨਾਬਾਲਿਗਾ ਵਲੋਂ ਸ਼ਿਕਾਇਤ ਮਿਲਦੇ ਹੀ ਜਲੰਧਰ ਤੋਂ ਟੀਮ ਪਿੰਡ 'ਚ ਆ ਕੇ ਪੀੜਤਾ ਦਾ ਬਿਆਨ ਲੈ ਕੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਮੁਕੇਰਿਆ ਥਾਣੇ ਨੇ 13 ਜੁਲਾਈ 2018 ਨੂੰ ਧਾਰਾ 376 ਦੇ ਨਾਲ ਪਾਸਕੋ ਐਕਟ (6) 2012 ਅਧੀਨ ਕੇਸ ਦਰਜ ਕੀਤਾ ਸੀ।