P.S.E.B. ਵਲੋਂ 5ਵੀਂ ਤੇ 8ਵੀਂ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ

11/29/2019 11:14:25 PM

ਮੋਹਾਲੀ, (ਨਿਆਮੀਆਂ)— ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਤੇ 8ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ। ਬੋਰਡ ਦੇ ਪ੍ਰੀਖਿਆ ਕੰਟਰੋਲਰ ਨੇ ਦੱਸਿਆ ਕਿ 5ਵੀਂ ਜਮਾਤ ਦੀ ਪ੍ਰੀਖਿਆ 18 ਫਰਵਰੀ ਤੋਂ 26 ਫਰਵਰੀ 2020 ਤਕ ਬੋਰਡ ਵਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ 'ਚ ਸਵੇਰੇ 11 ਵਜੇ ਤੋਂ ਦੁਪਹਿਰ 2:15 ਤਕ ਕਰਵਾਈ ਜਾਵੇਗੀ। ਇਸੇ ਤਰ੍ਹਾਂ 8ਵੀਂ ਜਮਾਤ ਦੀ ਪ੍ਰੀਖਿਆ 3 ਮਾਰਚ ਤੋਂ 14 ਮਾਰਚ ਤਕ ਸਵੇਰੇ 9 ਵਜੇ ਤੋਂ 12:15 ਵਜੇ ਤਕ ਲਈ ਜਾਵੇਗੀ। 5ਵੀਂ ਜਮਾਤ ਦੀ ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ 28 ਫਰਵਰੀ ਅਤੇ 29 ਫਰਵਰੀ ਨੂੰ ਜਦਕਿ 8ਵੀਂ ਜਮਾਤ ਦੀ ਪ੍ਰਯੋਗੀ ਪ੍ਰੀਖਿਆ 17 ਮਾਰਚ ਤੋਂ 24 ਮਾਰਚ ਤਕ ਸਬੰਧਤ ਸਕੂਲ ਅਤੇ ਪ੍ਰੀਖਿਆਰਥੀਆਂ ਦੀ ਸੁਵਿਧਾ ਅਨੁਸਾਰ ਸਕੂਲ ਪੱਧਰ 'ਤੇ ਕਰਵਾਈ ਜਾਵੇਗੀ। ਦੋਵੇਂ ਜਮਾਤਾਂ ਦੇ ਪ੍ਰੀਖਿਆਰਥੀਆਂ ਨੂੰ 15 ਮਿੰਟ ਵਾਧੂ ਸਮਾਂ ਪ੍ਰਸ਼ਨ ਪੱਤਰ ਪੜ੍ਹਨ ਲਈ ਦਿੱਤਾ ਜਾਵੇਗਾ।

ਪੰਜਵੀਂ ਜਮਾਤ ਦੀ ਡੇਟਸ਼ੀਟ
ਪੰਜਵੀਂ ਜਮਾਤ ਦਾ 18 ਫਰਵਰੀ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ, ਉਰਦੂ, 20 ਨੂੰ ਵਾਤਾਵਰਣ ਸਿੱਖਿਆ, 22 ਨੂੰ ਅੰਗਰੇਜ਼ੀ, 24 ਨੂੰ ਗਣਿਤ ਅਤੇ 26 ਨੂੰ ਦੂਜੀ ਭਾਸ਼ਾ ਪੰਜਾਬੀ, ਹਿੰਦੀ ਅਤੇ ਉਰਦੂ ਵਿਸ਼ੇ ਦਾ ਪੇਪਰ ਲਿਆ ਜਾਵੇਗਾ। ਸਿਹਤ ਅਤੇ ਸਰੀਰਕ ਸਿੱਖਿਆ ਵਿਸ਼ੇ ਦੀ ਪ੍ਰਯੋਗੀ ਪ੍ਰੀਖਿਆ 28 ਅਤੇ 29 ਫਰਵਰੀ ਨੂੰ ਸਬੰਧਤ ਸਕੂਲ ਅਤੇ ਪ੍ਰੀਖਿਆਰਥੀਆਂ ਦੀ ਸੁਵਿਧਾ ਅਨੁਸਾਰ ਸਕੂਲ ਪੱਧਰ 'ਤੇ ਕਰਵਾਈ ਜਾਵੇਗੀ।

ਅੱਠਵੀਂ ਜਮਾਤ ਦੀ ਡੇਟਸ਼ੀਟ
ਅੱਠਵੀਂ ਜਮਾਤ ਦਾ 3 ਮਾਰਚ ਨੂੰ ਪਹਿਲੀ ਭਾਸ਼ਾ ਪੰਜਾਬੀ, ਹਿੰਦੀ ਅਤੇ ਉਰਦੂ, 4 ਮਾਰਚ ਨੂੰ ਵਿਗਿਆਨ, 6 ਮਾਰਚ ਨੂੰ ਅੰਗਰੇਜ਼ੀ, 7 ਮਾਰਚ ਨੂੰ ਕੰਪਿਊਟਰ ਸਾਇੰਸ, 9 ਮਾਰਚ ਨੂੰ ਗਣਿਤ ਅਤੇ 11 ਮਾਰਚ ਨੂੰ ਸਮਾਜਿਕ ਵਿਗਿਆਨ ਵਿਸ਼ੇ ਦਾ ਪੇਪਰ ਹੋਵੇਗਾ। ਸਿਹਤ ਅਤੇ ਸਰੀਰਕ ਸਿੱਖਿਆ, ਵੋਕੇਸ਼ਨਲ ਵਿਸ਼ੇ ਸਾਧਾਰਨ ਘਰੇਲੂ ਯੰਤਰਾਂ, ਵਾਇਰਿੰਗ ਦੀ ਮੁਰੰਮਤ ਅਤੇ ਸਾਂਭ ਸੰਭਾਲ ਅਤੇ ਟਰਾਂਜਿਸਟਰ ਦੀ ਮੁਰੰਮਤ ਅਤੇ ਸਾਂਭ ਸੰਭਾਲ ਦੇ ਪੇਪਰ ਲਈ ਸਮਾਂ 2 ਘੰਟੇ ਅਤੇ ਖੇਤੀਬਾੜੀ ਵਿਸ਼ੇ ਦੇ ਪੇਪਰ ਲਈ ਢਾਈ ਘੰਟੇ ਦਾ ਸਮਾਂ ਨਿਸ਼ਚਿਤ ਕੀਤਾ ਗਿਆ ਹੈ।

 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ —

http://files-cdn.pseb.ac.in/pseb_files/datesheet-2019-29-11-431.pdf

KamalJeet Singh

This news is Content Editor KamalJeet Singh