ਡੀ. ਐੱਸ. ਪੀ. ਸਬ-ਡਵੀਜ਼ਨ ਦੀ ਨਿਗਰਾਨੀ ''ਚ 50 ਪੁਲਸ ਕਰਮਚਾਰੀਆਂ ਨੇ ਚਲਾਈ ਵਿਸ਼ੇਸ਼ ਸਰਚ ਮੁਹਿੰਮ

10/15/2017 3:12:57 AM

ਕਪੂਰਥਲਾ,   (ਭੂਸ਼ਣ)-  ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸੂਬੇ 'ਚ ਜਾਰੀ ਕੀਤੇ ਗਏ ਵਿਸ਼ੇਸ਼ ਅਲਰਟ ਨੂੰ ਵੇਖਦੇ ਹੋਏ ਕਪੂਰਥਲਾ ਪੁਲਸ ਦੇ ਭਾਰੀ ਗਿਣਤੀ 'ਚ ਕਰਮਚਾਰੀਆਂ ਨੇ ਡੀ. ਐੱਸ. ਪੀ. ਸਬ-ਡਵੀਜ਼ਨ ਸੰਦੀਪ ਸਿੰਘ  ਮੰਡ ਦੀ ਅਗਵਾਈ 'ਚ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ 'ਚ ਕਈ ਘੰਟੇ ਤੱਕ ਸਰਚ ਮੁਹਿੰਮ ਚਲਾਈ। ਜਿਸ ਦੌਰਾਨ ਜਿਥੇ ਡਾਗ ਸਕੁਐਡ ਦੀ ਮਦਦ ਨਾਲ ਦੂਜੇ ਸ਼ਹਿਰਾਂ ਤੋਂ ਆਉਣ-ਜਾਣ ਵਾਲੀਆਂÎ ਰੇਲਗੱਡੀਆਂ ਤੇ ਬੱਸਾਂ ਦੀ ਤਲਾਸ਼ੀ ਲਈ। ਉਥੇ ਹੀ ਮਹਿਲਾ ਪੁਲਸ ਦੀ ਮਦਦ ਨਾਲ ਮਹਿਲਾਵਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਪੁਲਸ ਦੀ ਇਹ ਸਰਚ ਮੁਹਿੰਮ ਕਰੀਬ 4 ਘੰਟੇ ਜਾਰੀ ਰਹੀ।  
ਸ਼ਨੀਵਾਰ ਨੂੰ ਦੁਪਹਿਰ ਕਰੀਬ 11 ਵਜੇ ਸ਼ਹਿਰ ਦੇ ਮੁੱਖ ਬੱਸ ਸਟੈਂਡ ਖੇਤਰ 'ਚ ਡੀ. ਐੱਸ. ਪੀ. ਸਬ-ਡਵੀਜ਼ਨ ਸੰਦੀਪ ਸਿੰਘ ਮੰਡ ਦੀ ਅਗਵਾਈ 'ਚ ਚਲਾਈ ਗਈ ਵਿਸ਼ੇਸ਼ ਸਰਚ ਮੁਹਿੰਮ, ਜਿਸ 'ਚ ਪੀ. ਸੀ. ਆਰ. ਟੀਮ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਅਤੇ 50 ਦੇ ਕਰੀਬ ਪੁਰਸ਼ ਤੇ ਮਹਿਲਾ ਪੁਲਸ ਕਰਮਚਾਰੀ ਸ਼ਾਮਲ ਸਨ, ਨੇ ਵੱਖ-ਵੱਖ ਸ਼ਹਿਰਾਂ ਤੋਂ ਆਉਣ-ਜਾਣ ਵਾਲੀਆਂ ਬੱਸਾਂ ਦੀ ਤਲਾਸ਼ੀ ਲਈ । ਜਿਸ ਦੌਰਾਨ ਡਾਗ ਸਕੁਐਡ ਦੀ ਮਦਦ ਨਾਲ ਬੱਸ ਸਟੈਂਡ ਕੰੰਪਲੈਕਸ 'ਚ ਮੁਸਾਫਿਰ ਸਾਮਾਨ ਦੀ ਤਲਾਸ਼ੀ ਲਈ ਗਈ ਅਤੇ ਸ਼ੱਕੀ ਨਜ਼ਰ ਆਉਣ ਵਾਲੇ ਵੱਡੀ ਗਿਣਤੀ 'ਚ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੇ ਨਾਮ ਤੇ ਪਤੇ ਵੀ ਪੁੱਛੇ ਗਏ।
ਜਿਸ ਤਂੋ ਬਾਅਦ ਪੀ. ਸੀ. ਆਰ. ਟੀਮ ਨੇ ਮੁੱਖ ਰੇਲਵੇ ਸਟੇਸ਼ਨ ਪਹੁੰਚਕੇ ਜੰਮੂ, ਫਿਰੋਜ਼ਪੁਰ, ਅਹਿਮਦਾਬਾਦ ਅਤੇ ਜਲੰਧਰ ਦੇ ਵੱਲ ਜਾਣ ਅਤੇ ਆਉਣ ਵਾਲੀਆਂ ਰੇਲਗੱਡੀਆਂ ਦੀ ਖੋਜੀ ਕੁੱਤਿਆਂ ਦੀ ਸਹਾਇਤਾ ਨਾਲ ਸਰਚ ਕੀਤੀ ਅਤੇ ਰੇਲਵੇ ਸਟੇਸ਼ਨ 'ਚ ਬਿਨਾਂ ਕੰਮ ਦੇ ਬੈਠੇ ਸ਼ੱਕੀ ਵਿਅਕਤੀਆਂ ਨੂੰ ਸਖਤ ਚਿਤਾਵਨੀ ਦਿੱਤੀ ਗਈ। ਇਸ ਪੂਰੀ ਚੈਕਿੰਗ ਮੁਹਿੰਮ ਦੇ ਦੌਰਾਨ ਰੇਲਵੇ ਸਟੇਸ਼ਨ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ । ਜਿਸਦੇ ਦੌਰਾਨ ਡੀ. ਐੱਸ. ਪੀ. ਸਬ-ਡਵੀਜ਼ਨ ਮੰਡ ਨੇ ਪੁਲਸ ਟੀਮਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਇਸ ਪੂਰੀ ਕਾਰਵਾਈ ਦੌਰਾਨ ਕਈ ਸ਼ੱਕੀ ਵਿਅਕਤੀ ਭੱਜਦੇ ਨਜ਼ਰ ਆਏ ।  
ਦੀਵਾਲੀ ਤਕ ਲਗਾਤਾਰ ਚੱਲਦੀ ਰਹੇਗੀ ਚੈਕਿੰਗ ਮੁਹਿੰਮ
ਖੁਫੀਆ ਤੰਤਰ ਵਲੋਂ ਸੂਬੇ ਭਰ 'ਚ ਦੀਵਾਲੀ ਮੌਕੇ ਜਾਰੀ ਕੀਤੇ ਗਏ ਅਲਰਟ ਨੂੰ ਵੇਖਦੇ ਹੋਏ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਸਾਰੇ ਜ਼ਿਲਿਆਂ 'ਚ ਸੁਰੱਖਿਆ ਸਬੰਧੀ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਨੂੰ ਲੈ ਕੇ ਹੀ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਜ਼ਿਲੇ ਦੇ ਸਾਰੇ 15 ਥਾਣਾ ਖੇਤਰਾਂ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਜਿਸਨੂੰ ਦੀਵਾਲੀ ਤਕ ਜਾਰੀ ਰੱਖਿਆ ਜਾਵੇਗਾ।