ਸਾਈਕਲ ਟ੍ਰੈਕ ''ਤੇ ਬਾਈਕ ਚਲਾਉਂਦੇ 544 ਲੋਕ ਦਬੋਚੇ

02/03/2020 3:50:54 PM

ਚੰਡੀਗੜ੍ਹ (ਸੁਸ਼ੀਲ) : ਟ੍ਰੈਫਿਕ ਪੁਲਸ ਦੇ ਸਾਈਕਲ ਸਕੁਐਡ ਨੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਾਈਕਲ ਟ੍ਰੈਕ 'ਤੇ ਬਾਈਕ ਭਜਾਉਣ ਵਾਲੇ 544 ਲੋਕਾਂ ਨੂੰ ਫੜ੍ਹਿਆ ਹੈ। ਸਕੁਐਡ ਦੇ ਮੈਂਬਰਾਂ ਨੇ ਇਨ੍ਹਾਂ ਸਾਰੇ ਬਾਈਕ ਸਵਾਰਾਂ ਦੇ ਅਗਸਤ-2019 ਤੋਂ ਜਨਵਰੀ-2020 ਤੱਕ ਚਲਾਨ ਕੱਟੇ। ਸਾਈਕਲ ਟ੍ਰੈਕ 'ਤੇ ਬਾਈਕ ਚਲਾਉਣ ਵਾਲੇ ਨੂੰ ਇਕ ਹਜ਼ਾਰ ਰੁਪਏ ਦਾ ਚਲਾਨ ਅਤੇ 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ, ਜੇਕਰ ਉਹ ਦੁਬਾਰਾ ਫੜ੍ਹਿਆ ਗਿਆ ਤਾਂ ਸਜ਼ਾ ਤੇ ਜ਼ੁਰਮਾਨਾ ਦੁੱਗਣਾ ਹੋ ਜਾਵੇਗਾ।

ਟ੍ਰੈਫਿਕ ਪੁਲਸ ਦੇ ਸਾਈਕਲ ਸਕੁਐਡ 'ਚ ਕਾਂਸਟੇਬਲ ਤੋਂ ਲੈ ਕੇ ਏ. ਐੱਸ. ਆਈ. ਤੱਕ ਸ਼ਾਮਲ ਹਨ। ਸਾਈਕਲ ਸਕੁਐਡ ਦੇ ਮੈਂਬਰ ਸ਼ਹਿਰ ਦੇ ਵੱਖ-ਵੱਖ ਸਾਈਕਲ ਟ੍ਰੈਕਸ 'ਤੇ ਜਾ ਕੇ ਸਾਈਕਲ, ਰੇਹੜੀ ਚਲਾਉਣ ਵਾਲਿਆਂ ਨੂੰ ਜਾਗਰੂਕ ਕਰਦੇ ਹਨ, ਤਾਂ ਕਿ ਉਹ ਸਾਈਕਲ ਟ੍ਰੈਕ 'ਤੇ ਵਾਹਨ ਚਲਾ ਸਕਣ। ਸਾਈਕਲ ਟ੍ਰੈਕ 'ਤੇ ਸਾਈਕਲ ਨਾ ਚਲਾਉਣ ਕਾਰਨ ਕਈ ਸਾਈਕਲ ਸਵਾਰ ਆਪਣੀ ਜਾਨ ਗੁਆ ਚੁੱਕੇ ਹਨ। ਸਾਲ 2017 'ਚ 13 ਸਾਈਕਲ ਸਵਾਰਾਂ ਨੇ ਸੜਕ ਹਾਦਸਿਆਂ 'ਚ ਆਪਣੀ ਜਾਨ ਗੁਆਈ ਹੈ। ਸਾਲ 2018 'ਚ 11 ਸਾਈਕਲ ਸਵਾਰ ਅਤੇ 2019 'ਚ 10 ਸਾਈਕਲ ਸਵਾਰ ਆਪਣੀ ਜਾਨ ਗੁਆ ਚੁੱਕੇ ਹਨ। ਪੁਲਸ ਨੇ ਦੱਸਿਆ ਕਿ 2019 'ਚ ਸਾਈਕਲ ਟ੍ਰੈਕ 'ਤੇ ਬਾਈਕ ਚਲਾਉਣ ਵਾਲੇ ਚਾਲਕਾਂ ਦੇ ਸਕੁਐਡ 6 ਹਜ਼ਾਰ ਚਲਾਨ ਕਰ ਚੁੱਕਿਆ ਹੈ।

Babita

This news is Content Editor Babita