ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਦੇ ਕੱਟੇ ਚਲਾਨ

02/22/2018 6:34:05 AM

ਕਪੂਰਥਲਾ, (ਮਲਹੋਤਰਾ)- ਸਥਾਈ ਲੋਕ ਅਦਾਲਤ ਦੀ ਚੇਅਰਪਰਸਨ ਮੰਜੂ ਰਾਣਾ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਮਕਸਦ ਨਾਲ ਚਲਾਈ ਗਈ ਮੁਹਿੰਮ ਦੇ ਤਹਿਤ ਨਗਰ ਕੌਂਸਲ ਦੀ ਇਕ ਟੀਮ ਤੇ ਪੀ. ਸੀ. ਆਰ. ਮੁਲਾਜ਼ਮਾਂ ਦੇ ਨਾਲ ਉਨ੍ਹਾਂ ਨੇ ਸ਼ਹਿਰ ਦੇ ਸਦਰ ਬਾਜ਼ਾਰ, ਕਸਾਬਾ ਬਾਜ਼ਾਰ, ਅੰਮ੍ਰਿਤ ਬਾਜ਼ਾਰ, ਪੁਰਾਣੀ ਸਬਜ਼ੀ ਮੰਡੀ, ਮਾਲ ਰੋਡ ਆਦਿ ਖੇਤਰਾਂ 'ਚ ਦਬਿਸ਼ ਦਿੱਤੀ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਚਲਾਨ ਕੱਟੇ। 
ਚੇਅਰਪਰਸਨ ਮੰਜੂ ਰਾਣਾ ਨੇ ਨਾਜਾਇਜ਼ ਰੂਪ ਨਾਲ ਆਪਣੀਆਂ ਦੁਕਾਨਾਂ ਦੇ ਅੱਗੇ ਸਾਮਾਨ ਰੱਖਣ ਤੇ ਨਾਜਾਇਜ਼ ਨਿਰਮਾਣ ਕਰਨ ਦੇ ਦੋਸ਼ 'ਚ 38 ਦੇ ਕਰੀਬ ਦੁਕਾਨਦਾਰਾਂ ਦੇ ਚਲਾਨ ਕੱਟੇ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਬਣੀ ਪਟਰੀ 'ਤੇ ਸਾਮਾਨ ਨਾ ਰੱਖਣ। ਨਗਰ ਕੌਂਸਲ ਦੀ ਟੀਮ ਨੇ ਮਨਿਆਰੀ ਦੀ ਦੁਕਾਨ, ਸੁਨਿਆਰਿਆਂ ਸਮੇਤ ਕਈ ਦੁਕਾਨਦਾਰਾਂ ਦੇ ਚਲਾਨ ਕੱਟੇ ਤੇ ਲੋਕ ਅਦਾਲਤ 'ਚ ਪੇਸ਼ ਹੋਣ ਦੇ ਲਈ ਕਿਹਾ। ਨਗਰ ਕੌਂਸਲ ਦੀ ਟੀਮ ਨੇ ਇੰਸਪੈਕਟਰ ਕੁਲਵੰਤ ਸਿੰਘ, ਜਸਵਿੰਦਰ ਸਿੰਘ, ਨਰੇਸ਼ ਕੁਮਾਰ ਤੇ ਪੀ. ਸੀ. ਆਰ. ਟੀਮ ਹਾਜ਼ਰ ਸੀ।