ਮਲੇਸ਼ੀਆ ਤੋਂ ਡਿਪੋਰਟ ਕੀਤੀ ਕੁਲਬੀਰ ਕੌਰ ਦੇ ਭਰਾ ਨੇ ਮੰਗੀ ਭਾਣਜੇ ਦੀ ਕਸਟਡੀ

08/21/2019 1:56:16 PM

ਚੰਡੀਗੜ੍ਹ (ਹਾਂਡਾ) : ਮਲੇਸ਼ੀਆ ਸਰਕਾਰ ਵਲੋਂ ਡਿਪੋਰਟ ਔਰਤ ਕੁਲਬੀਰ ਕੌਰ ਨੂੰ ਪੰਜਾਬ ਪੁਲਸ ਨੇ ਦਿੱਲੀ ਏਅਰਪੋਰਟ ਤੋਂ 8 ਸਾਲ ਦੇ ਬੇਟੇ ਸਣੇ 15 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁਲਬੀਰ ਨੂੰ ਬਟਾਲਾ 'ਚ ਮਾਮਲਾ ਦਰਜ ਕਰਕੇ ਰਿਮਾਂਡ 'ਤੇ ਲਿਆ ਜਾ ਚੁੱਕਿਆ ਹੈ, ਜਿਸ 'ਤੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ, ਜਦੋਂ ਕਿ ਨਾਲ ਆਏ ਉਸ ਦੇ ਪੁੱਤਰ ਦਿਲਜੋਤ ਨੂੰ ਗੁਰਦਾਸਪੁਰ ਦੇ ਚਿਲਡਰਨ ਹੋਮ 'ਚ ਰੱਖਿਆ ਹੋਇਆ ਹੈ।

ਕੁਲਬੀਰ ਦੇ ਭਰਾ ਅਤੇ ਦਿਲਜੋਤ ਦੇ ਮਾਮੇ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕਰ ਕੇ ਦਿਲਜੋਤ ਦੀ ਕਸਟਡੀ ਦੀ ਮੰਗ ਕੀਤੀ ਹੈ, ਕਿਉਂਕਿ ਉਸ ਦਾ ਪਿਤਾ ਮਲੇਸ਼ੀਆ 'ਚ ਹੈ ਅਤੇ ਮਾਂ ਪੁਲਸ ਹਿਰਾਸਤ 'ਚ । ਕੋਰਟ ਨੇ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ, ਐੱਸ. ਐੱਸ. ਪੀ. ਬਟਾਲਾ, ਐੱਸ. ਐੱਸ. ਪੀ. ਗੁਰਦਾਸਪੁਰ, ਡੀ. ਸੀ. ਗੁਰਦਾਸਪੁਰ ਅਤੇ ਸੁਪਰਡੈਂਟ ਚਿਲਡਰਨ ਹੋਮ ਗੁਰਦਾਸਪੁਰ ਨੂੰ ਨੋਟਿਸ ਜਾਰੀ ਕਰਕੇ 27 ਅਗਸਤ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਹੈ।

Anuradha

This news is Content Editor Anuradha