ਲੁਧਿਆਣਾ : ਮੈਡੀਕਲ ਵਾਲਿਆਂ ਦੇ ਨਹੀਂ ਬਣ ਰਹੇ 'ਕਰਫਿਊ ਪਾਸ', ਜਾਣੋ ਕੀ ਨੇ ਸ਼ਹਿਰ ਦੇ ਤਾਜ਼ਾ ਹਾਲਾਤ

03/26/2020 1:45:31 PM

ਲੁਧਿਆਣਾ (ਸੰਜੇ, ਵਿੱਕੀ, ਨਰਿੰਦਰ) : ਲੁਧਿਆਣਾ 'ਚ ਕਰਫਿਊ ਦੌਰਾਨ ਜਿੱਥੇ ਘਰ ਬੈਠੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਮੈਡੀਕਲ, ਦੁਕਾਨਦਾਰਾਂ, ਦੋਧੀਆਂ ਆਦਿ ਨੂੰ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ ਕਿਉਂਕਿ ਇਨ੍ਹਾਂ ਲੋਕਾਂ ਨੂੰ ਕਰਫਿਊ ਪਾਸ ਜਾਰੀ ਨਹੀਂ ਹੋ ਰਹੇ ਹਨ।

ਜੇਕਰ ਮੈਡੀਕਲ ਦੁਕਾਨਦਾਰਾਂ ਦੀ ਸੁਣੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਸ ਕਿੱਥੋਂ ਮਿਲਣਾ ਹੈ, ਇਸ ਬਾਰੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਥਾਣੇ ਜਾ ਰਹੇ ਹਨ ਤਾਂ ਪੁਲਸ ਵਾਲੇ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ।

ਹਾਲਾਂਕਿ ਸ਼ਹਿਰ 'ਚ ਬੈਂਕਾਂ ਦੀਆਂ ਕੁਝ ਬ੍ਰਾਂਚਾਂ ਨੂੰ ਵੀ 11 ਵਜੇ ਤੋਂ ਲੈ ਕੇ 2 ਵਜੇ ਤੱਕ ਖੁੱਲ੍ਹਾ ਰੱਖਿਆ ਗਿਆ ਹੈ।  ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਰਾਸ਼ਨ ਖਰੀਦਣ ਸਬੰਧੀ ਕਾਫੀ ਦਿੱਕਤਾਂ ਆ ਰਹੀਆਂ ਹਨ। ਆਟਾ ਖਰੀਦਣ ਲਈ ਚੱਕੀਆਂ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਰਾਹਤ, ਇਨ੍ਹਾਂ ਨੰਬਰਾਂ 'ਤੇ ਘੰਟੀ ਵਜਾ ਕੇ ਵੇਚੋ ਫਸਲ


ਰਵਿੰਦਰ ਸਿੰਘ ਖਾਲਸਾ ਕਰ ਰਹੇ ਕਾਰ ਸੇਵਾ
ਗਰਮੀਆਂ 'ਚ ਸੜਕਾਂ 'ਤੇ ਕਦੇ ਪਾਣੀ ਦੀ ਸੇਵਾ ਅਤੇ ਕਦੇ ਲੋਕ ਭਲਾਈ ਦੇ ਕੰਮ ਕਰਨ ਵਾਲੇ ਲੁਧਿਆਣਾ ਦੇ ਸੇਵਾਦਾਰ ਰਵਿੰਦਰ ਸਿੰਘ ਖਾਲਸਾ ਹੁਣ ਕੋਰੋਨਾ ਵਾਇਰਸ ਨਾਲ ਲੜਨ ਲਈ ਵੀ ਆਪਣੀ ਸੇਵਾ ਨਿਭਾਅ ਰਹੇ ਹਨ। ਰਵਿੰਦਰ ਸਿੰਘ ਖਾਲਸਾ ਮੋਢੇ 'ਤੇ ਵਜ਼ਨਦਾਰ ਡੈਟੋਲ ਸਪਰੇਅ ਟੰਗ ਕੇ ਲੁਧਿਆਣਾ ਦੀਆਂ ਸੜਕਾਂ 'ਤੇ ਸੈਨੇਟਾਈਜ਼ ਕਰ ਰਹੇ ਹਨ। ਰਵਿੰਦਰ ਸਿੰਘ ਖਾਲਸਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਡੈਟੋਲ ਦਾ ਛਿੜਕਾਅ ਕਰਕੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮਜ਼ਦੂਰਾਂ ਤੇ ਦਿਹਾੜੀਦਾਰਾਂ ਲਈ ਮਜੀਠੀਆ ਦੀ ਮੁੱਖ ਮੰਤਰੀ ਕੈਪਟਨ ਨੂੰ ਅਪੀਲ (ਵੀਡੀਓ)

ਉਨ੍ਹਾਂ ਕਿਹਾ ਕਿ ਇਸ ਨਾਲ ਕੋਈ ਬਹੁਤਾ ਫਰਕ ਤਾਂ ਨਹੀਂ ਪਵੇਗਾ ਪਰ ਜੇਕਰ ਕੁਝ ਕੀਟਾਣੂ ਵੀ ਮਰ ਜਾਂਦੇ ਹਨ ਤਾਂ ਉਨ੍ਹਾਂ ਦੀ ਸੇਵਾ ਸਫ਼ਲ ਹੋ ਜਾਵੇਗੀ। ਭਾਈ ਰਵਿੰਦਰ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਕਾਰ ਨੂੰ ਗਰੀਬ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਲਈ ਮਾਸਕ ਅਤੇ ਸੈਨੇਟਾਈਜ਼ਰ ਆਦਿ ਮੁਫਤ ਵੰਡਣੇ ਚਾਹੀਦੇ ਹਨ ਅਤੇ ਇਸ ਬੀਮਾਰੀ ਤੋਂ ਸਾਵਧਾਨ ਰਹਿਣ ਦੀ ਬੇਹੱਦ ਲੋੜ ਹੈ।

 

 

Babita

This news is Content Editor Babita