ਕਰਫ਼ਿਊ ਦੌਰਾਨ ਇਸ ਪਿੰਡ ਨੇ ਕੀਤੀ ਖੁਦ ਦੀ ਰੱਖਵਾਲੀ, ਬਣਿਆ ਮਿਸਾਲ (ਵੀਡੀਓ)

08/30/2017 7:14:25 PM

ਫਾਜ਼ਿਲਕਾ (ਨਾਗਪਾਲ) : ਡੇਰਾ ਸਿਰਸਾ ਮਾਮਲੇ ਨੂੰ ਲੈ ਕੇ ਜਿਥੇ ਪੂਰੇ ਪੰਜਾਬ ਤੇ ਹਰਿਆਣਾ ਨੂੰ ਹਾਈ ਅਲਰਟ ਕੀਤਾ ਗਿਆ ਸੀ, ਲੋਕਾਂ ਦੀ ਸੁਰੱਖਿਆ ਲਈ ਥਾਂ-ਥਾਂ 'ਤੇ ਪੁਲਸ ਦੇ ਨਾਲ-ਨਾਲ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਸੀ, ਉਥੇ ਹੀ ਫਾਜ਼ਿਲਕਾ ਦਾ ਆਸਫ਼ਵਾਲਾ ਇਕ ਅਜਿਹਾ ਪਿੰਡ ਹੈ, ਜਿਸ ਵਿਚ ਤਣਾਅ ਵਾਲਾ ਮਾਹੌਲ ਹੋਣ ਦੇ ਬਾਵਜੂਦ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਰ ਲੈਣ ਲਈ ਨਹੀਂ ਪਹੁੰਚਿਆ ਅਤੇ ਇਸ ਪਿੰਡ ਦੇ ਲੋਕਾਂ ਨੇ ਆਪਣੀ ਰੱਖਿਆ ਖੁਦ ਹੀ ਕਰਨ ਦੀ ਸੋਚ ਲਈ।
ਉਧਰ ਡੀ.ਸੀ ਈਸ਼ਾ ਕਾਲੀਆ ਨੇ ਇਸ ਮਾਮਲੇ 'ਤੇ ਕਿਹਾ ਕਿ ਸਾਰੇ ਸੰਵੇਦਨਸ਼ੀਲ ਇਲਾਕਿਆਂ 'ਤੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੀ ਤਾਇਨਾਤੀ ਕੀਤੀ ਗਈ ਸੀ ਅਤੇ ਕੁਝ ਥਾਵਾਂ 'ਤੇ ਇੰਟੈਲੀਜੈਂਸ ਦੀ ਟੀਮ ਕੰਮ ਕਰ ਰਹੀ ਸੀ।
ਸਰਹੱਦੀ ਪਿੰਡ ਇਨ੍ਹਾਂ ਤਸਵੀਰਾਂ ਨੇ ਇਕ ਗੱਲ ਤਾਂ ਸਾਬਤ ਕਰ ਦਿੱਤੀ ਹੈ ਕਿ ਸਰਹੱਦ 'ਤੇ ਫੌਜ ਹੀ ਨਹੀਂ ਬਲਕਿ ਪਿੰਡ ਦੇ ਲੋਕ ਵੀ ਨਿਡਰ ਹਨ ਅਤੇ ਹਰ ਮੁਸ਼ਕਿਲ ਦਾ ਸਾਹਮਣਾ ਉਹ ਡਟ ਕੇ ਕਰ ਸਕਦੇ ਹਨ।