ਸੀ. ਟੀ. ਯੂ. ਨੇ ਬੱਸਾਂ ਦੇ ਰੂਟ ''ਚ ਕੀਤਾ ਵੱਡਾ ਬਦਲਾਅ

11/18/2017 9:03:39 AM

ਚੰਡੀਗੜ੍ਹ (ਵਿਜੇ ਗੌੜ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਦੀਆਂ ਬੱਸਾਂ 'ਚ ਸਫਰ ਕਰਨ ਵਾਲੇ ਟ੍ਰਾਇਸਿਟੀ ਦੇ ਯਾਤਰੀਆਂ ਦੇ ਰੂਟਾਂ 'ਚ ਬਦਲਾਅ ਕੀਤਾ ਗਿਆ ਹੈ। ਸੀ. ਟੀ. ਯੂ. ਨੇ ਵੀ.-4 ਰੋਡ 'ਤੇ ਟ੍ਰੈਫਿਕ ਕੰਜੈਕਸ਼ਨ ਘੱਟ ਕਰਨ ਲਈ ਰੂਟ ਨੰਬਰ-216 'ਚ 9 ਮੀਟਰ ਲੰਬੀ ਮਿਡੀ ਬੱਸਾਂ ਦੀ ਬਜਾਏ 12 ਮੀਟਰ ਲੰਬੀਆਂ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਰੂਟ ਨੰਬਰ-2ਬੀ ਅਤੇ ਰੂਟ ਨੰਬਰ-240 'ਚ 12 ਮੀਟਰ ਲੰਬੀਆਂ ਬੱਸਾਂ ਦੀ ਜਗ੍ਹਾ 9 ਮੀਟਰ ਦੀਆਂ ਮਿਡੀ ਬੱਸਾਂ ਨੂੰ ਚਲਾਇਆ ਜਾਵੇਗਾ। ਨਾਲ ਹੀ ਸੀ. ਟੀ. ਯੂ. ਨੇ ਕੁਝ ਰੂਟਾਂ ਦਾ ਵਿਸਥਾਰ ਵੀ ਕੀਤਾ ਹੈ। ਰੂਟ ਨੰਬਰ-32 ਏ. ਨੂੰ ਮੋਹਾਲੀ ਦੇ ਨਵੇਂ ਬੱਸ ਸਟੈਂਡ ਤੱਕ ਚਲਾਉਣ ਦਾ ਫੈਸਲਾ ਕੀਤਾ ਹੈ। ਉੱਥੇ ਹੀ ਰੂਟ ਨੰਬਰ-213 ਵੀ ਅਲਾਂਟੇ ਮਾਲ ਹੁੰਦੇ ਹੋਏ ਡੇਰਾਬੱਸੀ ਤੱਕ ਚੱਲੇਗੀ। ਸੀ. ਟੀ. ਯੂ. ਨੇ ਕੁਝ ਰੂਟਾਂ 'ਚ ਬੱਸਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ ਰੂਟ ਨੰਬਰ-239 ਸੀ. 'ਚ ਵੀ ਬਦਲਾਅ ਕੀਤੇ ਗਏ ਹਨ। ਹੁਣ ਇਹ ਬੱਸ ਸੈਕਟਰ-9 ਦੀ ਮਾਰਕਿਟ, ਸੈਕਟਰ-8 ਅਤੇ 9 ਗੁਰਦੁਆਰਾ ਸਾਹਿਬ, ਸਰਕਾਰੀ ਪ੍ਰੈੱਸ ਅਤੇ ਨੀਲਮ ਥੀਏਟਰ 'ਚ ਵੀ ਚੱਲੇਗੀ।