ਚੌਲਾਂ ਦੇ ਦਲਾਲ ਦੀ ਸਕੂਟਰੀ ''ਚੋਂ ਸਾਢੇ 4 ਲੱਖ ਰੁਪਏ ਚੋਰੀ

04/26/2018 3:52:33 AM

ਭਵਾਨੀਗੜ੍ਹ (ਵਿਕਾਸ)— ਚੌਲਾਂ ਦੀ ਦਲਾਲੀ ਕਰਦੇ ਇਕ ਵਿਅਕਤੀ ਦੀ ਸਕੂਟਰੀ 'ਚੋਂ ਸਾਢੇ 4 ਲੱਖ ਰੁਪਏ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਨੂੰ ਲੈ ਕੇ ਪੁਲਸ ਨੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਬੰਧੀ ਰਾਈਸ ਬਰੋਕਰ ਸੁਰੇਸ਼ ਕੁਮਾਰ ਕਾਲਾ ਪੁੱਤਰ ਮੋਹਨ ਕੁਮਾਰ ਵਾਸੀ ਨਾਭਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਹ ਸ਼ਹਿਰ ਵਿਚ ਚੌਲਾਂ ਦੀ ਦਲਾਲੀ ਦਾ ਕੰਮ ਕਰਦਾ ਆ ਰਿਹਾ ਹੈ । ਬੁੱਧਵਾਰ ਬਾਅਦ ਦੁਪਹਿਰ ਉਹ ਭਵਾਨੀਗੜ੍ਹ ਦੀ ਸੰਗਰੂਰ ਰੋਡ 'ਤੇ ਸਥਿਤ ਭਾਰਤੀ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ 'ਚੋਂ 4.50 ਲੱਖ ਰੁਪਏ ਕੱਢਵਾ ਕੇ ਪੈਸਿਆਂ ਨੂੰ ਆਪਣੀ ਸਕੂਟਰੀ ਦੀ ਡਿੱਕੀ 'ਚ ਰੱਖ ਕੇ ਅਨਾਜ ਮੰਡੀ ਵਿਚ ਇਕ ਆੜ੍ਹਤੀ ਦੀ ਦੁਕਾਨ 'ਤੇ ਗਿਆ ਸੀ।