ਹਥਿਆਰਾਂ ਨਾਲ ਡਰਾ-ਧਮਕਾ ਕੇ ਫਸਲ ਵਾਹੁਣ ਦੇ ਮਾਮਲੇ ''ਚ 5 ਨਾਮਜ਼ਦ

12/16/2017 1:55:51 AM

ਫਿਰੋਜ਼ਪੁਰ(ਕੁਮਾਰ, ਮਲਹੋਤਰਾ)—ਬੀਜੀ ਹੋਈ ਕਣਕ ਦੀ ਫਸਲ ਵਾਹ ਦੇਣ, ਯੂਰੀਆ ਖਾਦ ਤੇ ਮੋਟਰ ਇੰਜਣ ਦਾ ਸਾਮਾਨ ਉਤਾਰ ਕੇ ਲੈ ਜਾਣ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ 5 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਰਸ਼ਨ ਲਾਲ ਨੇ ਦੱਸਿਆ ਕਿ ਮੁਦੱਈ ਸ਼ਿਕਾਇਤਕਰਤਾ ਕਸ਼ਮੀਰ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਚਾਂਦੀ ਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੋਸ਼ ਲਾਇਆ ਕਿ ਕਥਿਤ ਰੂਪ ਵਿਚ ਪੰਜਾਬ ਸਿੰਘ, ਗੁਰਨਾਮ ਸਿੰਘ, ਹਰਨਾਮ ਸਿੰਘ, ਸਤਨਾਮ ਸਿੰਘ, ਸੁਖਚੈਨ ਸਿੰਘ ਹਮਮਸ਼ਵਰਾ ਹੋ ਕੇ ਉਸਦੇ ਖੇਤਾਂ ਵਿਚ ਗਏ ਤੇ ਨਾਮਜ਼ਦ ਵਿਅਕਤੀਆਂ ਨੇ ਹਥਿਆਰਾਂ ਨਾਲ ਡਰਾ-ਧਮਕਾ ਕੇ ਉਸ ਨੂੰ ਖੇਤ 'ਚੋਂ ਬਾਹਰ ਕੱਢ ਦਿੱਤਾ ਅਤੇ ਟਰੈਕਟਰ ਨਾਲ ਮੁਦੱਈ ਦੀ ਬੀਜੀ ਹੋਈ ਕਣਕ ਵਾਹ ਦਿੱਤੀ ਤੇ ਨਾਮਜ਼ਦ ਵਿਅਕਤੀ ਮੋਟਰ ਵਾਲੇ ਕਮਰੇ ਵਿਚ ਪਈਆਂ 2 ਖਾਦ ਦੀਆਂ ਬੋਰੀਆਂ, ਮੋਟਰ ਇੰਜਣ ਦਾ ਸਾਮਾਨ, ਨੋਜ਼ਲ ਪਲੰਜਰ ਉਤਾਰ ਕੇ ਲੈ ਗਏ। ਪੁਲਸ ਨੇ ਨਾਮਜ਼ਦ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।