ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥ ਬਰਾਮਦ

12/07/2017 7:05:51 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)-ਵੱਖ-ਵੱਖ ਕੇਸਾਂ 'ਚ ਪੁਲਸ ਨੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੇ ਹੌਲਦਾਰ ਕਾਕਾ ਸਿੰਘ ਗਸ਼ਤ ਦੌਰਾਨ ਪਿੰਡ ਸਮੁੰਦਗੜ੍ਹ ਛੰਨਾ ਤੋਂ ਜੋਗਿੰਦਰ ਸਿੰਘ ਉਰਫ ਜੁੰਮਾ ਪੁੱਤਰ ਸਵ. ਗਹੀਆ ਸਿੰਘ ਵਾਸੀ ਸਮੁੰਦਗੜ੍ਹ ਛੰਨਾ ਤੋਂ 40 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਥਾਣਾ ਸਿਟੀ ਸੰਗਰੂਰ ਦੇ ਹੌਲਦਾਰ ਦਲਜੀਤ ਸਿੰਘ   ਗਸ਼ਤ ਦੌਰਾਨ ਪਿੰਡ ਗੁਰਦਾਸਪੁਰ 'ਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ ਗੁਰਦੁਆਰਾ ਸਾਹਿਬ ਨਜ਼ਦੀਕ ਮੌਜੂਦ ਸੀ ਤਾਂ ਮੁਖਬਰਖਾਸ ਨੇ ਸੂਚਨਾ ਦਿੱਤੀ ਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਸੱਤੋ ਵਾਸੀਆਨ ਹਰੀਪੁਰਾ ਬਸਤੀ ਸੰਗਰੂਰ ਪਿੰਡ ਗੁਰਦਾਸਪੁਰਾ ਝਾੜੀਆਂ ਕੋਲ ਹਰਿਆਣਾ ਦੀ ਸ਼ਰਾਬ ਲਈ ਖੜ੍ਹਾ ਹੈ ਤੇ ਗਾਹਕਾਂ ਦੀ ਉਡੀਕ ਕਰ ਰਿਹਾ ਹੈ। ਪੁਲਸ ਨੇ ਮੌਕੇ 'ਤੇ ਰੇਡ ਕਰ ਕੇ ਦੋਸ਼ੀ ਗੁਰਵਿੰਦਰ ਸਿੰਘ ਤੇ ਕੇਵਲ ਸਿੰਘ ਨੂੰ ਕਾਬੂ ਕਰ ਕੇ 120 ਬੋਤਲਾਂ ਸ਼ਰਾਬ ਹਰਿਆਣਾ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂਕਿ ਦੋਸ਼ੀ ਸਤਵੀਰ ਸਿੰਘ ਉਰਫ ਸੱਤੋ ਭੱਜਣ 'ਚ ਕਾਮਯਾਬ ਹੋ ਗਿਆ। ਇਸੇ ਤਰ੍ਹਾਂ ਥਾਣਾ ਸਦਰ ਸੁਨਾਮ ਦੇ ਹੌਲਦਾਰ ਹਰਮਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਮੇਨ ਸੜਕ ਸੰਗਰੂਰ ਸੁਨਾਮ ਰੋਡ ਨਜ਼ਦੀਕ ਪੈਟਰੋਲ ਪੰਪ ਪਿੰਡ ਚੱਠਾ ਨਨਹੇੜਾ ਮੌਜੂਦ ਸਨ ਤਾਂ ਇਕ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਜੋ ਪੁਲਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਟਰੱਕ ਪਿੱਛੇ ਮੋੜਨ ਲੱਗਾ, ਜਿਸ ਨੂੰ ਕਾਬੂ ਕਰ ਕੇ ਚੈਕਿੰਗ ਦੌਰਾਨ ਉਸ ਕੋਲੋਂ 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰ ਕੇ ਦੋਸ਼ੀ ਅਵਤਾਰ ਸਿੰਘ ਉਰਫ ਘੁੱਗਾ ਪੁੱਤਰ ਅਜੀਤ ਸਿੰਘ ਵਾਸੀ ਹੁਸ਼ਿਆਰਪੁਰ ਤੇ ਮੋਹਨ ਸਿੰਘ ਉਰਫ ਮੋਹਣਾ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਮੱਲੂ ਕਾਦਰਬਾਦ ਜ਼ਿਲਾ ਕਪੂਰਥਲਾ ਨੂੰ ਕਾਬੂ ਕਰਨ ਉਪਰੰਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਥਾਣਾ ਸਦਰ ਸੁਨਾਮ ਦੇ ਸਹਾਇਕ ਥਾਣੇਦਾਰ ਰਘੁਵਿੰਦਰਪਾਲ ਸਿੰਘ ਆਪਣੇ ਸਾਥੀ ਕਰਮਚਾਰੀਆਂ ਸਮੇਤ ਚੈਕਿੰਗ ਦੌਰਾਨ ਪਿੰਡ ਕੁਮਾਰ ਖੁਰਦ ਤੋਂ ਸੰਗਰੂਰ ਸੁਨਾਮ ਮੇਨ ਰੋਡ ਵੱਲ ਜਾ ਰਹੇ ਸਨ ਤਾਂ ਰਸਤੇ 'ਚ ਮੋਟਰਸਾਈਕਲ ਜਿਸ ਦੇ ਪਿੱਛੇ ਇਕ ਜਗਾੜੂ ਰੇਹੜੀ 'ਚ ਪੱਲੀ ਪਾਈ ਹੋਈ ਸੀ, ਨੂੰ ਚੈੱਕ ਕੀਤਾ ਤਾਂ ਉਸ 'ਚੋਂ 168 ਬੋਤਲਾਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕਰ ਕੇ ਅਣਪਛਾਤੇ ਵਿਅਕਤੀ/ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਥਾਣਾ ਧਰਮਗੜ੍ਹ ਦੇ ਹੌਲਦਾਰ ਗੁਰਮੀਤ ਸਿੰਘ ਗਸ਼ਤ ਦੌਰਾਨ ਬਾਹੱਦ ਪਿੰਡ ਫਲੇੜਾ ਤੋਂ ਡਸਕਾ ਨੂੰ ਲਿੰਕ ਰੋਡ 'ਤੇ ਜਾ ਰਹੇ ਸਨ ਤਾਂ ਦੋਸ਼ੀ ਹੈਪੀ ਸਿੰਘ ਇਕ ਪਲਾਸਟਿਕ ਦਾ ਥੈਲਾ ਲਈ ਆਉਂਦਾ ਦਿਖਾਈ ਦਿੱਤਾ ਜਿਸ ਦੀ ਸਾਥੀਆਂ ਦੀ ਮਦਦ ਨਾਲ ਤਲਾਸ਼ੀ ਲੈਣ 'ਤੇ ਉਸ ਕੋਲੋਂ 12 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਅਗਲੇਰੀ ਕਾਰਵਾਈ ਸ਼ੁਰੁ ਕਰ ਦਿੱਤੀ ਹੈ। 
ਥਾਣਾ ਮੂਨਕ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਰਾਮਪੁਰਾ ਗੁੱਜਰਾਂ ਤੋਂ ਪਿੰਡ ਕੁਦਨੀ ਨੂੰ ਜਾ ਰਹੇ ਸਨ ਤਾਂ ਸ਼ੱਕ ਦੇ ਆਧਾਰ 'ਤੇ ਜਾਂਚ ਕਰਨ 'ਤੇ ਦੋਸ਼ੀ ਗੁਰਨਾਮ ਸਿੰਘ ਉਰਫ ਬਿੱਟੂ ਪੁੱਤਰ ਅਮਰੀਕ ਸਿੰਘ ਵਾਸੀ ਰਾਮਪੁਰਾ ਗੁੱਜਰਾਂ ਤੋਂ 950 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।