ਥਾਣੇਦਾਰ ਨੇ ਜੜਿਆ ਔਰਤ ਦੇ ਥੱਪੜ, ਅੱਖ ''ਚੋਂ ਨਿਕਲਿਆ ਖੂਨ

07/20/2017 6:06:04 AM

ਬੁਢਲਾਡਾ(ਬਾਂਸਲ)-ਸਥਾਨਕ ਸਦਰ ਪੁਲਸ ਦੇ ਸਹਾਇਕ ਥਾਣੇਦਾਰ ਵੱਲੋਂ ਇਕ ਔਰਤ ਦੇ ਥੱਪੜ ਮਾਰਨ ਕਾਰਨ ਉਸ ਦੀ ਅੱਖ 'ਚੋਂ ਖੂਨ ਆ ਗਿਆ। ਜ਼ੇਰੇ ਇਲਾਜ ਸਰਕਾਰੀ ਹਸਪਤਾਲ 'ਚ ਪੀੜਤ ਔਰਤ ਰਜਨੀ ਸ਼ਰਮਾ (28) ਪੁੱਤਰੀ ਗੋਬਿੰਦ ਰਾਮ ਵਾਸੀ ਮੌੜ ਮੰਡੀ ਹਾਲ ਆਬਾਦ ਪਿੰਡ ਬੱਛੂਆਣਾ ਵਿਖੇ ਰਹਿ ਰਹੀ ਸੀ, ਨੇ ਦੱਸਿਆ ਕਿ ਘਰੇਲੂ ਝਗੜੇ ਕਾਰਨ, ਜਿਸ ਨਾਲ ਉਸ ਦਾ ਕੋਈ ਵਾਸਤਾ ਨਹੀਂ, ਸਦਰ ਥਾਣੇ ਦਾ ਸਹਾਇਕ ਥਾਣੇਦਾਰ ਨੇ ਪੁਲਸ ਸਟੇਸ਼ਨ ਬੁਲਾਇਆ ਤੇ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਪੀੜਤ ਦੀ ਅੱਖ 'ਚ ਖੂਨ ਆ ਗਿਆ ਤੇ ਮਾਹਰ ਡਾਕਟਰਾਂ ਵੱਲੋਂ ਜਾਂਚ ਲਈ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ।  ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਿਹਾਲ ਸਿੰਘ ਬੱਛੁਆਣਾ, ਕਾਂਗਰਸ ਪ੍ਰਧਾਨ ਗੁਰਚਰਨ ਸਿੰਘ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਰਿੰਦਰ ਕੌਰ, ਜਸਵਿੰਦਰ ਕੌਰ, ਅਮਰੀਕ ਸਿੰਘ, ਗੁਰਜੰਟ ਸਿੰਘ, ਗੁਰਦੇਵ ਸਿੰਘ ਅਤੇ ਕਿਸਾਨ ਆਗੂ ਮੇਜਰ ਸਿੰਘ ਨੇ ਜ਼ਿਲਾ ਪੁਲਸ ਤੋਂ ਮੰਗ ਕੀਤੀ ਹੈ ਕਿ ਬਿਨਾਂ ਵਜ੍ਹਾ ਔਰਤ 'ਤੇ ਥੱਪੜ ਮਾਰਨ ਵਾਲੇ ਸਹਾਇਕ ਥਾਣੇਦਾਰ ਖਿਲਾਫ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਸਦਰ ਥਾਣਾ ਦੇ ਐੱਸ. ਐੱਚ. ਓ. ਦਾ ?
ਥਾਣਾ ਸਦਰ ਦੇ ਐੱਸ. ਐੱਚ. ਓ. ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਅਤੇ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।