ਚੋਰਾਂ ਨੇ ਨਕਦੀ ਤੇ ਗਹਿਣੇ ਉਡਾਏ

07/08/2017 12:08:01 AM

ਗੁਰੂਹਰਸਹਾਏ(ਆਵਲਾ)-ਪਿੰਡ ਕੁਤਬਗੜ੍ਹ ਭਾਟਾ ਵਿਖੇ ਚੋਰ ਇਕ ਘਰ ਦੀ ਕੰਧ ਤੋੜ ਕੇ ਨਕਦੀ ਤੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਜਸਵੰਤ ਸਿੰਘ ਪੁੱਤਰ ਬਲਵੀਰ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ ਰੋਜ਼ ਦੀ ਤਰ੍ਹਾਂ ਜਦ ਉਹ ਤੇ ਉਸ ਦਾ ਪਰਿਵਾਰ ਵਿਹੜੇ 'ਚ ਸੁੱਤਾ ਹੋਇਆ ਸੀ ਤਾਂ ਰਾਤ ਦੇ 12 ਤੋਂ 3 ਵਜੇ ਦੇ ਦਰਮਿਆਨ ਗੁਰਪ੍ਰੀਤ ਸਿਘ ਉਰਫ ਦਹਿਲੀ ਪੁੱਤਰ ਸਦੀਕ ਸਿੰਘ ਤੇ ਉਸ ਦੇ ਦੋ ਹੋਰ ਸਾਥੀ ਸਾਡੇ ਘਰ ਦੇ ਪਿੱਛੇ 2 ਕਮਰਿਆਂ ਦੀ ਦੀਵਾਰ ਤੋੜ ਕੇ ਦਾਖਲ ਹੋਏ ਤੇ 2 ਤੋਲੇ ਸੋਨਾ, 10 ਹਜ਼ਾਰ ਰੁਪਏ ਦੀ ਨਕਦੀ ਤੇ ਲੜਕੀ ਦੇ ਵਿਆਹ ਵਾਸਤੇ ਬਣਾਇਆ ਦਾਜ ਦਾ ਸੈੱਟ, ਜਿਸ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਹੈ ਤੇ ਕੁਝ ਹੋਰ ਜ਼ਰੂਰੀ ਸਾਮਾਨ ਆਦਿ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਵੇਰ ਹੋਣ 'ਤੇ ਸਾਨੂੰ ਚੋਰੀ ਬਾਰੇ ਪਤਾ ਲੱਗਿਆ ਤੇ ਘਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਦੀਵਾਰ ਟੁੱਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਇਹ ਚੋਰੀ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀਆਂ ਨੇ ਕੀਤੀ ਹੈ, ਜਿਸ ਸਬੰਧੀ ਪੁਲਸ ਥਾਣਾ ਗੁਰੂਹਰਸਹਾਏ ਨੂੰ ਸੂਚਨਾ ਦੇ ਦਿੱਤੀ ਗਈ ਹੈ।