ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ, ਕਿਹਾ- ਹੜ੍ਹਾਂ ਨੂੰ ਸਿਆਸੀ ਮੁੱਦਾ ਨਾ ਬਣਾਇਆ ਜਾਵੇ

07/20/2023 10:05:00 AM

ਸੁਲਤਾਨਪੁਰ ਲੋਧੀ/ਸ਼ਾਹਕੋਟ (ਧੀਰ, ਸੋਢੀ, ਅਸ਼ਵਨੀ, ਜੋਸ਼ੀ,ਅਰਸ਼ਦੀਪ, ਤ੍ਰੇਹਨ)- ਫਿਰਕੀ ਗੇਦਬਾਜ਼ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ, ਜਿੱਥੇ ਬੰਨ੍ਹ ’ਚ ਪਏ ਵੱਡੇ ਪਾੜ ਨੂੰ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੂਰਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮਨੀਪੁਰ 'ਚ 2 ਔਰਤਾਂ ਨੂੰ ਨਗਨ ਕਰ ਪਰੇਡ ਕਰਾਉਣ ਦਾ ਮਾਮਲਾ, ਕੇਂਦਰ ਨੇ ਟਵਿੱਟਰ ਨੂੰ ਦਿੱਤੀ ਖ਼ਾਸ ਹਿਦਾਇਤ

ਧੁੱਸੀ ਬੰਨ੍ਹ ’ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਕੁੱਝ ਲੋਕ ਹੜ੍ਹਾਂ ਨੂੰ ਵੀ ਸਿਆਸੀ ਮੁੱਦਾ ਬਣਾ ਰਹੇ ਹਨ, ਜਦਕਿ ਇਹ ਮੌਕਾ ਰਾਜਨੀਤੀ ਕਰਨ ਦਾ ਨਹੀਂ, ਸਗੋਂ ਹਰ ਪੀੜਤਾਂ ਦੀ ਹਰ ਪੱਖ ਤੋਂ ਮਦਦ ਕਰਨ ਦਾ ਹੈ। ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਦਾ ਭਰੋਸਾ ਦਿੰਦਿਆਂ ਕ੍ਰਿਕਟਰ ਹਰਭਜਨ ਭੱਜੀ ਨੇ ਕਿਹਾ ਕਿ ਉਹ ਆਪਣੇ ਐੱਮ. ਪੀ. ਲੈਂਡ ਫੰਡਜ਼ ਵਿਚੋਂ ਹੀ ਨਹੀਂ, ਸਗੋਂ ਆਪਣੇ ਨਿੱਜੀ ਪੈਸਿਆਂ ਵਿਚੋਂ ਵੀ ਪੀੜਤ ਲੋਕਾਂ ਦੀ ਮੱਦਦ ਕਰਨ ਲਈ ਤਿਆਰ ਹਨ। ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਆਪਣੇ ਹਮਰੁਤਬਾ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟਰਾਲੀ ’ਤੇ ਚੜ੍ਹ ਕੇ ਮਿੱਟੀ ਦੇ ਬੋਰੇ ਨੌਜਵਾਨਾਂ ਨੂੰ ਚੁਕਵਾਏ।

ਇਹ ਵੀ ਪੜ੍ਹੋ: ਪਾਦਰੀ ਨੇ ਕਿਹਾ- ਭੁੱਖੇ ਰਹਿਣ ਨਾਲ ਮਿਲਣਗੇ ਪ੍ਰਭੂ ਯਿਸੂ ਮਸੀਹ, 400 ਤੋਂ ਵੱਧ ਲੋਕਾਂ ਨੇ ਭੁੱਖ ਨਾਲ ਤੜਫ ਕੇ ਦਿੱਤੀ ਜਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry