ਜਨਾਨੀ ਦੀ ਚਿਖ਼ਾ ਤੋਂ ਅਸਥੀਆਂ ਚੁਗਣ ਗਿਆ ਪਰਿਵਾਰ ਰਹਿ ਗਿਆ ਹੱਕਾ-ਬੱਕਾ, ਜਾਣੋ ਅਜਿਹਾ ਕੀ ਹੋਇਆ

09/06/2021 9:53:09 AM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਮਾਛੀਵਾੜਾ ਦੇ ਸ਼ਮਸ਼ਾਨਘਾਟ ਵਿਚ ਇਕ ਜਨਾਨੀ ਦੀ ਚਿਖ਼ਾ ’ਤੇ ਅਖੌਤੀ ਤਾਂਤਰਿਕ ਅਤੇ ਇਕ ਹੋਰ ਨੌਜਵਾਨ ਵੱਲੋਂ ਜਾਦੂ-ਟੂਣਾ ਕੀਤਾ ਗਿਆ। ਜਦੋਂ ਸਵੇਰੇ ਪਰਿਵਾਰਕ ਮੈਂਬਰ ਚਿਖ਼ਾ ਤੋਂ ਅਸਥੀਆਂ ਚੁਗਣ ਆਏ ਤਾਂ ਉੱਥੇ ਸਮਾਨ ਨਾਲ ਭਰਿਆ ਪਿਆ ਘੜਾ ਅਤੇ ਹੋਰ ਸਮੱਗਰੀ ਦੇਖ ਕੇ ਉਹ ਹੱਕੇ-ਬੱਕੇ ਰਹਿ ਗਏ। ਜਾਣਕਾਰੀ ਅਨੁਸਾਰ ਮਾਛੀਵਾੜਾ ਸ਼ਹਿਰ ’ਚ ਇਕ 60 ਸਾਲਾ ਜਨਾਨੀ ਦੀ ਮੌਤ ਹੋ ਗਈ ਸੀ, ਜਿਸ ਦਾ ਮਾਛੀਵਾੜਾ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੱਜ ਤੋਂ ਪੰਜਾਬ ਦੀਆਂ ਸੜਕਾਂ 'ਤੇ ਨਹੀਂ ਚੱਲਣਗੀਆਂ ਪਨਬੱਸ ਤੇ PRTC ਦੀਆਂ ਬੱਸਾਂ

2 ਦਿਨ ਬਾਅਦ ਜਦੋਂ ਪਰਿਵਾਰਕ ਮੈਂਬਰ ਰਸਮਾਂ ਅਨੁਸਾਰ ਚਿਖ਼ਾ ਤੋਂ ਅਸਥੀਆਂ ਚੁਗਣ ਲਈ ਆਏ ਤਾਂ ਉੱਥੇ ਕਿਸੇ ਨੇ ਜਾਦੂ-ਟੂਣਾ ਕੀਤਾ ਹੋਇਆ ਸੀ। ਜਨਾਨੀ ਦੀ ਚਿਖ਼ਾ ’ਤੇ ਜਾਦੂ-ਟੂਣਾ ਕੀਤਾ ਹੋਣ ਕਰ ਕੇ ਪਰਿਵਾਰਕ ਮੈਂਬਰ ਬੇਹੱਦ ਪਰੇਸ਼ਾਨ ਹੋ ਗਏ, ਜਿਨ੍ਹਾਂ ਨੇ ਘੋਖ ਕਰਨੀ ਸ਼ੁਰੂ ਕਰ ਦਿੱਤੀ ਕਿ ਅਜਿਹਾ ਘਿਨਾਉਣਾ ਕਾਰਾ ਕਿਸ ਵੱਲੋਂ ਕੀਤਾ ਗਿਆ। ਸ਼ਮਸ਼ਾਨਘਾਟ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਜਦੋਂ ਜਾਂਚ ਕੀਤੀ ਤਾਂ ਖ਼ੁਲਾਸਾ ਹੋਇਆ ਕਿ ਇਕ ਸਾਧ ਅਤੇ ਨੌਜਵਾਨ ਹੱਥ ਵਿਚ ਘੜਾ ਫੜ੍ਹੀ ਅੱਧੀ ਰਾਤ ਨੂੰ ਸ਼ਮਸ਼ਾਨਘਾਟ ਅੰਦਰ ਦਾਖ਼ਲ ਹੋਏ ਅਤੇ ਉਹੀ ਸਾਰਾ ਸਮਾਨ ਜਨਾਨੀ ਦੀ ਚਿਖ਼ਾ ਤੋਂ ਮਿਲਿਆ।

ਇਹ ਵੀ ਪੜ੍ਹੋ : 7 ਸਾਲਾਂ ਦੇ ਪੁੱਤ ਨਾਲ ਪਿਓ ਦੀ ਹੈਵਾਨੀਅਤ, ਚੋਰੀ ਸੇਬ ਖਾਣ 'ਤੇ ਗਰਮ ਚਾਕੂ ਨਾਲ ਸਾੜਿਆ ਹੱਥ

ਪਰਿਵਾਰਕ ਮੈਂਬਰਾਂ ਨੇ ਸੀ. ਸੀ. ਟੀ. ਵੀ. ਕੈਮਰੇ ਦੇ ਆਧਾਰ ’ਤੇ ਸਾਧ ਅਤੇ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਤੋਂ ਹੀ ਚਿਖ਼ਾ ਤੋਂ ਇਹ ਸਾਰੀ ਸਮੱਗਰੀ ਚੁੱਕਵਾ ਕੇ ਨਾਲ ਵੱਗਦੇ ਬੁੱਢੇ ਦਰਿਆ ਵਿਚ ਜਲ ਪ੍ਰਵਾਹ ਕਰਵਾਈ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਿੱਥੇ ਸਾਧ ਅਤੇ ਉਸ ਨਾਲ ਮੌਜੂਦ ਨੌਜਵਾਨ ਨੂੰ ਕਾਫ਼ੀ ਲਾਹਣਤਾਂ ਪਾਈਆਂ, ਉੱਥੇ ਹੀ ਮਾਛੀਵਾੜਾ ਪੁਲਸ ਥਾਣੇ ਵਿਚ ਵੀ ਦੋਹਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ।

ਇਹ ਵੀ ਪੜ੍ਹੋ : ਅਦਾਲਤਾਂ ਵੱਲੋਂ ਭਗੌੜੇ ਐਲਾਨੇ ਦੋਸ਼ੀਆਂ ’ਤੇ ਪੁਲਸ ਨੇ ਕੱਸਿਆ ਸ਼ਿਕੰਜਾ, ਪੁਲਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ

ਮ੍ਰਿਤਕ ਜਨਾਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੇਸ਼ੱਕ ਮੌਕੇ ’ਤੇ ਸਾਧ ਉਨ੍ਹਾਂ ਕੋਲੋਂ ਮੁਆਫ਼ੀਆਂ ਮੰਗਦਾ ਰਿਹਾ ਪਰ ਅਜਿਹੀ ਘਿਨਾਉਣੀ ਹਰਕਤ ਮੁੜ ਸ਼ਮਸ਼ਾਨਘਾਟ ਵਿਚ ਨਾ ਹੋਵੇ, ਇਸ ਲਈ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਕੀਤੀ, ਤਾਂ ਜੋ ਇਹ ਅਖੌਤੀ ਤਾਂਤਰਿਕ ਸਾਧ ਅਤੇ ਉਸ ਨਾਲ ਮੌਜੂਦ ਨੌਜਵਾਨ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita