ਹੁਣ ''ਕੋਰੋਨਾ ਮ੍ਰਿਤਕਾਂ'' ਦਾ ਅੰਤਿਮ ਸੰਸਕਾਰ ਰੋਕ ਨਹੀਂ ਸਕਣਗੇ ਸ਼ਮਸ਼ਾਨਘਾਟ ਦੇ ਪ੍ਰਬੰਧਕ, ਸਖ਼ਤ ਹੁਕਮ ਜਾਰੀ

04/27/2021 9:21:30 AM

ਲੁਧਿਆਣਾ (ਹਿਤੇਸ਼) : ਮਹਾਨਗਰ ’ਚ ਕੋਰੋਨਾ ਦੇ ਵੱਧਦੇ ਪ੍ਰਭਾਵ ਵਿਚਕਾਰ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਵਿਚ ਆ ਰਹੀ ਸਮੱਸਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਨੋਟਿਸ ਲਿਆ ਹੈ। ਇਸ ਤਹਿਤ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਰੋਕਣ ਵਾਲੇ ਸ਼ਮਸ਼ਾਨਘਾਟ ਦੇ ਪ੍ਰਬੰਧਕਾਂ ’ਤੇ ਕੇਸ ਦਰਜ ਹੋ ਸਕਦਾ ਹੈ। ਇਹ ਚਿਤਾਵਨੀ ਡੀ. ਸੀ. ਵਰਿੰਦਰ ਸ਼ਰਮਾ ਵੱਲੋਂ ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਦੀ ਅਗਵਾਈ ’ਚ ਕਮੇਟੀ ਦਾ ਗਠਨ ਕਰਨ ਸਬੰਧੀ ਜਾਰੀ ਨਿਰਦੇਸ਼ਾਂ ਜ਼ਰੀਏ ਦਿੱਤੀ ਗਈ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਇਸ ਸਮੇਂ ਮਹਾਨਗਰ ’ਚ 2 ਤੋਂ 3 ਜਗ੍ਹਾ ਹੀ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਹੈ, ਜਦੋਂ ਕਿ ਕੋਰੋਨਾ ਮ੍ਰਿਤਕਾਂ ਦੀ ਗਿਣਤੀ ’ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਇਸ ਕਾਰਨ ਲੋਕਾਂ ਨੂੰ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ’ਚ ਸਮੱਸਿਆ ਆ ਰਹੀ ਹੈ ਅਤੇ ਕਾਫੀ ਦੇਰ ਤੱਕ ਉਡੀਕ ਕਰਨੀ ਪੈਂਦੀ ਹੈ। ਇਸ ਦੇ ਮੱਦੇਨਜ਼ਰ ਡੀ. ਸੀ. ਵੱਲੋਂ ਗਠਿਤ ਕੀਤੀ ਗਈ ਕਮੇਟੀ ਨੂੰ ਲੋੜ ਅਨੁਸਾਰ ਕਿਸੇ ਵੀ ਸ਼ਮਸ਼ਾਨਘਾਟ ਵਿਚ ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਵਾਉਣ ਦੇ ਅਧਿਕਾਰ ਦਿੱਤੇ ਗਏ ਹਨ, ਜਿਸ ਦੇ ਲਈ ਜ਼ਰੂਰੀ ਇੰਤਜ਼ਾਮ ਕਰਨ ਦੀ ਜ਼ਿੰਮੇਵਾਰੀ ਵੀ ਇਸੇ ਕਮੇਟੀ ਦੀ ਹੋਵੇਗੀ।

ਇਹ ਵੀ ਪੜ੍ਹੋ : ਬਰਫ ਹੇਠਾਂ ਦੱਬਣ ਕਾਰਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਲਈ ਕੈਪਟਨ ਦਾ ਵੱਡਾ ਐਲਾਨ
ਇਹ ਹਨ ਕਮੇਟੀ ਮੈਂਬਰ
ਨਗਰ ਨਿਗਮ ਕਮਿਸ਼ਨਰ
ਜੁਆਇੰਟ ਪੁਲਸ ਕਮਿਸ਼ਨਰ
ਫੂਡ ਐਂਡ ਸਿਵਲ ਸਪਲਾਈ ਕੰਟਰੋਲਰ
ਡਿਸਟ੍ਰਿਕਟ ਫਾਰੈਸਟ ਅਫਸਰ
ਇੰਡੀਅਨ ਆਇਲ ਦੇ ਸੇਲਜ਼ ਮੈਨੇਜਰ

ਇਹ ਵੀ ਪੜ੍ਹੋ : ਫਰੀਦਕੋਟ 'ਚ ਇਨਸਾਨੀਅਤ ਸ਼ਰਮਸਾਰ, ਕੂੜੇ ਦੇ ਢੇਰ 'ਚੋਂ ਮਿਲਿਆ 'ਨਵਜੰਮਿਆ ਬੱਚਾ'
ਇਹ ਦਿੱਤੇ ਗਏ ਹਨ ਨਿਰਦੇਸ਼
ਲੋੜ ਅਨੁਸਾਰ ਕਿਸੇ ਵੀ ਸ਼ਮਸ਼ਾਨਘਾਟ ਨੂੰ ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਲਈ ਇਸਤੇਮਾਲ ਕਰ ਸਕਦੀ ਹੈ ਕਮੇਟੀ
ਕੋਰੋਨਾ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਤੋਂ ਇਨਕਾਰ ਕਰਨ ਵਾਲੀ ਕਮੇਟੀ ’ਤੇ ਹੋ ਸਕਦਾ ਕੇਸ
ਤਾਲਾ ਜਾਂ ਕੰਧ ਤੋੜਨ ਦੀ ਹੋਵੇਗੀ ਕਾਰਵਾਈ
ਨੈਸ਼ਨਲ ਡਿਜਾਸਟਰ ਮੈਨੇਜਮੈਂਟ ਐਕਟ ਅਤੇ ਅਪੇਡਮਿਕ ਡਿਜੀਜ਼ ਐਕਟ ਹੋਵੇਗਾ ਲਾਗੂ
ਲਾਸ਼ ਵਾਹਨ, ਲੱਕੜੀ, ਗੈਸ ਆਦਿ ਸਮਾਨ ਦਾ ਇੰਤਜ਼ਾਮ ਕਰੇਗੀ ਕਮੇਟੀ

ਇਹ ਵੀ ਪੜ੍ਹੋ : ਕੋਰੋਨਾ : ਪੰਜਾਬ ਦੇ ਇਨ੍ਹਾਂ 6 ਜ਼ਿਲ੍ਹਿਆਂ 'ਚ ਹਾਲਾਤ ਚਿੰਤਾਜਨਕ, 15 ਫ਼ੀਸਦੀ ਤੋਂ ਉੱਪਰ 'Positivity Rate'
23 ਪੁਆਇੰਟਾਂ ਲਈ ਲਗਾਈ ਨਗਰ ਨਿਗਮ ਅਧਿਕਾਰੀਆਂ ਦੀ ਡਿਊਟੀ
ਡੀ. ਸੀ. ਵੱਲੋਂ ਕਮੇਟੀ ਬਣਾਉਣ ਤੋਂ ਬਾਅਦ ਕਮਿਸ਼ਨਰ ਵੱਲੋਂ 23 ਪੁਆਇੰਟਾਂ ਲਈ ਨਗਰ ਨਿਗਮ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਜਿਨ੍ਹਾਂ ਵਿਚ ਜੇ. ਈ., ਐੱਸ. ਡੀ. ਓ., ਐਕਸੀਅਨ, ਸੁਪਰਡੈਂਟ, ਇੰਸਪੈਕਟਰ ਸ਼ਾਮਲ ਹਨ। ਉਨ੍ਹਾਂ ਨੂੰ ਸ਼ਮਸ਼ਾਨਘਾਟ ਵਿਚ ਦੌਰਾ ਕਰ ਕੇ ਜ਼ਰੂਰੀ ਸਮਾਨ ਦੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਨੋਟ : ਕੋਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ 'ਚ ਆ ਰਹੀਆਂ ਮੁਸ਼ਕਲਾਂ ਬਾਰੇ ਦਿਓ ਆਪਣੀ ਰਾਏ

Babita

This news is Content Editor Babita