ਆਖ਼ਰ ਕਦੋਂ ਜਾਵੇਗਾ ਲੋਕਾਂ ਦੇ ਮਨਾਂ ’ਚੋਂ ‘ਕੋਵਿਡ-19’ਦਾ ਖ਼ੌਫ?

03/03/2021 6:44:55 PM

ਮਜੀਠਾ (ਸਰਬਜੀਤ ਵਡਾਲਾ): ‘ਕੋਵਿਡ-19’ਕੋਰੋਨਾ ਵਾਇਰਸ ਨਾਂ ਦੀ ਅਜਿਹੀ ਮਹਾਮਾਰੀ, ਜਿਸ ਨੇ ਪਹਿਲਾਂ ਪਿਛਲੇ ਵਰ੍ਹੇ 2020 ’ਚ ਦਸਤਕ ਦਿੰਦਿਆਂ ਭਾਰਤ ਦੇਸ਼ ਹੀ ਨਹੀਂ ਬਲਕਿ ਸਮੁੱਚੇ ਵਿਸ਼ਵ ਨੂੰ ਆਪਣੀ ਲਪੇਟ ’ਚ ਲੈ ਲਿਆ ਸੀ, ਜਿਸ ਨਾਲ ਲੱਖਾਂ ਲੋਕ ਮੌਤ ਦੇ ਮੂੰਹ ਚਲੇ ਗਏ ਅਤੇ ਹੁਣ ਜੇਕਰ ਇਸ ਮਹਾਮਾਰੀ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਹਫਤਿਆਂ ਤੋਂ ਇਹ ‘ਕੋਵਿਡ-19’ਨਾਂ ਦੀ ਮਹਾਮਾਰੀ ਮੁੜ ਹਰਕਤ ’ਚ ਆਉਂਦੀ ਹੋਈ ਲੋਕਾਂ ਨੂੰ ਆਪਣੇ ਜਾਲ ’ਚ ਜਕੜ ਰਹੀ ਹੈ, ਜਿਸ ਦੌਰਾਨ ਨਿਰੰਤਰ ਕੋਰੋਨਾ ਵਾਇਰਸ ਦੇ ਕੇਸਾਂ ’ਚ ਵਾਧਾ ਹੋ ਰਿਹਾ ਹੈ। ਉਧਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਇਹ ਕੋਰੋਨਾ ਵਾਇਰਸ ਤੋਂ ਲੋਕਾਂ ਨੇ ਚਾਹੇ ਹਾਲ ਹੀ ’ਚ ਸੁੱਖ ਦਾ ਸਾਹ ਲਿਆ ਹੋਵੇਗਾ ਪਰ ਇਸ ਦੇ ਬਾਵਜੂਦ ਕੋਰੋਨਾ ਵੱਲੋਂ ਮੁੜ ਪੰਜਾਬ ’ਚ ਪੈਰ ਪਸਾਰਨ ਦੀ ਗੱਲ ਹਜ਼ਮ ਜਿਹੀ ਨਹੀਂ ਹੋ ਰਹੀ ਕਿਉਂਕਿ ਇਕ ਪਾਸੇ ਜਿਥੇ ਸਿਹਤ ਵਿਭਾਗ ਕੋਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਆਏ ਦਿਨ ਸੋਸ਼ਲ ਡਿਸਟੈਂਸਿੰਗ, ਮਾਸਕਿੰਗ ਅਤੇ ਸੈਨੇਟਾਈਜ਼ਰ ਦੀ ਵਰਤੋਂ ਦੇ ਦਾਅਵੇ ਕਰਦਾ ਨਹੀਂ ਥੱਕ ਰਿਹਾ, ਉਥੇ ਦੂਜੇ ਪਾਸੇ ਦੇਸ਼ ਭਰ ’ਚ ‘ਕੋਵਿਡ-19’ਨੂੰ ਖ਼ਤਮ ਕਰਨ ਲਈ ਵੈਕਸੀਨੇਸ਼ਨ ਵੀ ਹਸਪਤਾਲਾਂ ’ਚ ਪਹੁੰਚ ਚੁੱਕੇ ਹੋਣ ਦੇ ਬਾਵਜੂਦ ਕੋਰੋਨਾ ਦੇ ਕੇਸਾਂ ’ਚ ਲਗਾਤਾਰ ਵਾਧਾ ਹੋਣਾ ਅਤੇ ਲੋਕਾਂ ਦਾ ਮੌਤ ਦੇ ਮੂੰਹ ’ਚ ਜਾਣਾ ਚਿੰਤਾਜਨਕ ਬਣਿਆ ਪਿਆ ਹੈ।

ਇਹ ਵੀ ਪੜ੍ਹੋ  ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ

ਜਦੋਂਕਿ ਦੂਜੇ ਪਾਸੇ ਵਿੱਦਿਅਕ ਅਦਾਰਿਆਂ ਦੀ ਗੱਲ ਕੀਤੀ ਜਾਵੇ ਤਾਂ ਸਹਿਜੇ ਹੀ ਸਾਹਮਣੇ ਆ ਰਿਹਾ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਜਿਥੇ ਸਕੂਲੀ ਬੱਚਿਆਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਸਮੇਤ ਬਾਕੀ ਜਮਾਤਾਂ ਦੇ ਫਾਈਨਲ ਇਮਤਿਹਾਨ ਸਕੂਲਾਂ ਵੱਲੋਂ ਲਏ ਜਾ ਰਹੇ ਹਨ,ਉੱਥੇ ਨਾਲ ਹੀ ਕੋਰੋਨਾ ਵਾਇਰਸ ਦੇ ਕੇਸਾਂ ’ਚ ਹੋ ਰਿਹਾ ਵਾਧਾ ਜਿਥੇ ਮਾਪਿਆਂ ਨੂੰ ਚਿੰਤਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ, ਜਿਸ ਕਾਰਣ ਮਾਪੇ ਬੱਚਿਆਂ ਨੂੰ ਰੱਬ ਆਸਰੇ ਹੀ ਸਕੂਲਾਂ ’ਚ ਭੇਜਦੇ ਹੋਏ ਫਾਈਨਲ ਪ੍ਰੀਖਿਆ ਦੇਣ ਲਈ ਉਤਸ਼ਾਹਿਤ ਕਰ ਰਹੇ ਹਨ। ਉਧਰ, ਜੇਕਰ ਸਕੂਲ ਮੈਨੇਜਮੈਂਟਾਂ ਦੀ ਗੱਲ ਕਰੀਏ ਤਾਂ ਉਹ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਨਿਰੰਤਰ ਪ੍ਰੀਖਿਆ ਦੇਣ ਲਈ ਆਉਣ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਦਾ ਜਿਥੇ ਸਰੀਰਕ ਤਾਪਮਾਨ ਚੈੱਕ ਕਰਦੇ ਹੋਏ, ਉਨ੍ਹਾਂ ਨੂੰ ਸੈਨੇਟਾਈਜ਼ ਕਰ ਕੇ ਕਲਾਸਰੂਮ ’ਚ ਪ੍ਰੀਖਿਆ ਦੇਣ ਲਈ ਭੇਜ ਰਹੇ ਹਨ, ਉਥੇ ਨਾਲ ਹੀ ਬੱਚਿਆਂ ਦੇ ਮਨਾਂ ’ਚ ਵੀ ਕਿਤੇ ਨਾ ਕਿਤੇ ਕੋਰੋਨੇ ਦਾ ਡਰ ਜ਼ਰੂਰ ਸਮਾਇਆ ਹੋਇਆ ਹੋਵੇਗਾ ਕਿਉਂਕਿ ਇਹ ਭਿਆਨਕ ਕੋਰੋਨਾ ਥੰਮ੍ਹਣ ਦਾ ਨਾਂ ਤੱਕ ਨਹੀਂ ਲੈ ਰਿਹਾ।

ਇਹ ਵੀ ਪੜ੍ਹੋ  24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ

ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਦਿਨੋਂ-ਦਿਨ ਵਧ ਰਹੇ ‘ਕੋਵਿਡ-19’ਦੇ ਕੇਸਾਂ ਨੂੰ ਮੁੱਖ ਰੱਖਦਿਆਂ ਚਾਹੇ ਸੂਬਾ ਸਰਕਾਰ ਨੇ ਨਾਈਟ ਕਰਫਿਊ ਲਾਉਣ ਬਾਰੇ ਕਿਹਾ ਪਰ ਇਸ ਦਾ ਅਸਰ ਅਜੇ ਤੱਕ ਤਾਂ ਦੇਖਣ ਨੂੰ ਨਹੀਂ ਮਿਲ ਰਿਹਾ ਕਿਉਂਕਿ ਰਾਤ ਸਮੇਂ ਨਾਕਿਆਂ ’ਤੇ ਕੋਈ ਪੁਲਸ ਮੁਲਾਜ਼ਮ ਆਦਿ ਨਾਈਟ ਕਰਫਿਊ ਦੌਰਾਨ ਡਿਊਟੀ ਦਿੰਦਾ ਦਿਖਾਈ ਦੇ ਨਹੀਂ ਰਿਹਾ ਹੈ ਅਤੇ ਨਾ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਸਖ਼ਤੀ ਆਦਿ ਵਰਤੀ ਜਾ ਰਹੀ ਹੈ। ਇਸ ਸਭ ਨੂੰ ਧਿਆਨ ’ਚ ਰੱਖਦੇ ਹੋਏ ਜੇਕਰ ਦੇਸ਼ ਭਰ ’ਚ ਆਏ ਕੋਰੋਨਾ ਦੇ ਖ਼ਾਤਮੇ ਨੂੰ ਲੈ ਕੇ ਆਈ ਵੈਕਸੀਨ ਦੀ ਗੱਲ ਕਰੀਏ ਤਾਂ ਇਹ ਵੈਕਸੀਨ ਵੀ ਕੋਰੋਨਾ ਦਾ ਕਹਿਰ ਘਟਾਉਣ ’ਚ ਕੋਈ ਖਾਸ ਰੋਲ ਅਦਾ ਨਹੀਂ ਕਰ ਰਹੀ ਕਿਉਂਕਿ ਜਿਸ ਤਰ੍ਹਾਂ ਸਮੇਂ ਦੀਆਂ ਸਰਕਾਰਾਂ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਕਿ ਵੈਕਸੀਨ ਆਉਣ ’ਤੇ ਕੋਰੋਨਾ ਦਾ ਖ਼ਾਤਮਾ ਟੀਕਾਕਰਣ ਕਰਨ ਨਾਲ ਨਿਸ਼ਚਿਤ ਹੈ ਪਰ ਖ਼ਾਤਮਾ ਹੋਣ ਦੀ ਬਜਾਏ ਕੋਰੋਨਾ ਦਿਨੋਂ-ਦਿਨ ਵੱਧ ਰਿਹਾ ਹੈ, ਜਿਸ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਵੈਕਸੀਨੇਸ਼ਨ ਦੇ ਟੀਕਾਕਰਣ ’ਤੇ ਵੀ ਕੋਰੋਨਾ ਭਾਰੀ ਹੈ। ਬਾਕੀ ਆਉਣ ਵਾਲੇ ਸਮੇਂ ’ਤੇ ਹੀ ਪਤਾ ਚੱਲੇਗਾ ਕਿ ਆਖਿਰਕਾਰ ਕਦੋਂ ‘ਕੋਵਿਡ-19’ਦਾ ਖੌਫ ਲੋਕਾਂ ਦੇ ਮਨਾਂ ’ਚੋਂ ਬਾਹਰ ਨਿਕਲੇਗਾ ਅਤੇ ਉਹ ਪਹਿਲਾਂ ਦੀ ਤਰ੍ਹਾਂ ਖ਼ੁਦ ਨੂੰ ਸੁਰੱਖਿਅਤ ਸਮਝਦੇ ਹੋਏ ਬੇਖੌਫ ਘੁੰਮਣ ਨੂੰ ਤਰਜ਼ੀਹ ਦੇਣਗੇ।

ਇਹ ਵੀ ਪੜ੍ਹੋ ਫਗਵਾੜਾ ’ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, 7 ਸਕੂਲੀ ਬੱਚਿਆਂ ਸਣੇ 45 ਲੋਕ ਆਏ ਪਾਜ਼ੇਟਿਵ

Shyna

This news is Content Editor Shyna