ਦੀਪਕ ਤੇਲੂ ਨੂੰ ਗੋਲੀ ਮਾਰਨ ਵਾਲੇ ਸੋਂਧੀ ਦੀ ਜ਼ਮਾਨਤ ਰੱਦ, ਸੰਨੀ ਦੀ ਮਨਜ਼ੂਰ

03/18/2018 6:42:41 AM

ਜਲੰਧਰ(ਜਤਿੰਦਰ, ਭਾਰਦਵਾਜ)-ਐਡੀਸ਼ਨਲ ਸੈਸ਼ਨ ਜੱਜ ਸ਼ਾਮ ਲਾਲ ਦੀ ਅਦਾਲਤ ਵਿਚ ਦੀਪਕ ਤੇਲੂ ਭਾਜਪਾ ਨੇਤਾ ਨੂੰ ਗੋਲੀ ਮਾਰ ਕੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ ਸੁਭਾਸ਼ ਸੋਂਧੀ ਅਤੇ ਸੰਨੀ ਖੋਸਲਾ ਵਲੋਂ ਆਪਣੇ ਵਕੀਲ ਦੇ ਰਾਹੀਂ ਲਗਾਈ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਬਹਿਸ ਸੁਣਨ ਉਪਰੰਤ ਸੰਨੀ ਖੋਸਲਾ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ, ਜਦਕਿ ਸੁਭਾਸ਼ ਸੋਂਧੀ ਦੀ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਇਕ ਪਾਰਟੀ ਵਿਚ ਦੀਪਕ ਤੇਲੂ ਨੂੰ ਗੋਲੀ ਮਾਰ ਕੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿਚ ਡਵੀਜ਼ਨ ਨੰਬਰ 2 ਦੀ ਪੁਲਸ ਨੇ ਸੁਭਾਸ਼ ਸੋਂਧੀ ਸਮੇਤ 8-10 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਇਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਸੀ ਕਿ ਜਿਸ ਵਿਚ ਸੁਭਾਸ਼ ਸੋਂਧੀ ਸਮੇਤ 2-3 ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਸਨ।