ਸਬੂਤਾਂ ਦੀ ਘਾਟ ਕਾਰਨ ਰਾਮਸਰਾ ਦਾ ਸਰਪੰਚ ਸਾਥੀਆਂ ਸਣੇ ਬਰੀ

11/02/2017 12:08:44 AM

ਅਬੋਹਰ(ਸੁਨੀਲ) : ਮਾਣਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਨੇ ਰਾਮਸਰਾ ਦੇ ਸਰਪੰਚ ਪ੍ਰਦੀਪ ਨਿਓਲ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਮਾਣਹਾਨੀ ਦੇ ਮਾਮਲੇ 'ਚ ਸਬੂਤਾਂ ਦੀ ਘਾਟ ਹੋਣ ਕਾਰਨ ਉਨ੍ਹਾਂ ਨੂੰ ਬਰੀ ਕੀਤਾ ਹੈ। ਜਾਣਕਾਰੀ ਮੁਤਾਬਕ ਰਾਮਸਰਾ ਦੇ ਸਾਬਕਾ ਸਰਪੰਚ ਸਾਹਿਬ ਰਾਮ ਨੇ ਆਪਣੇ ਵਕੀਲ ਰਾਹੀਂ  ਰਾਮਸਰਾ ਦੇ ਸਰਪੰਚ ਪ੍ਰਦੀਪ ਨਿਓਲ ਪੁੱਤਰ ਮਹਾਵੀਰ, ਅਮਿਤ ਪੁੱਤਰ ਕ੍ਰਿਸ਼ਨ ਚੰਦ, ਅਗਰਸੇਨ ਪੁੱਤਰ ਭੰਵਰ ਸਿੰਘ, ਵਿਨੋਦ ਕੁਮਾਰ ਪੁੱਤਰ ਗੋਪੀਰਾਮ, ਧਰਮਪਾਲ ਪੁੱਤਰ ਬਨਵਾਰੀ ਲਾਲ, ਰਾਜ ਕੁਮਾਰ ਪੁੱਤਰ ਓਮ ਪ੍ਰਕਾਸ਼, ਸਰੋਜ ਰਾਣੀ ਪਤਨੀ ਮਹਾਵੀਰ, ਮਹਾਵੀਰ ਪੁੱਤਰ ਜਸਰਾਮ, ਲਾਧੂ ਰਾਮ ਪੁੱਤਰ ਸ਼ੋਕਰਣ , ਰੋਤਾਸ਼ ਪੁੱਤਰ ਬ੍ਰਿਜ ਲਾਲ, ਰਾਮ ਸਿੰਘ ਪੁੱਤਰ ਸੂਰਜਮਲ, ਸੁਰਜੀਤ ਸਿੰਘ ਪੁੱਤਰ ਭੂਰਾ ਰਾਮ ਖਿਲਾਫ ਅਦਾਲਤ ਵਿਚ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਸਾਰਿਆਂ ਨੂੰ ਤਲਬ ਕੀਤਾ। ਉਨ੍ਹਾਂ ਨੇ ਵਕੀਲ ਸੁਖਦੇਵ ਸਿੰਘ ਧਾਲੀਵਾਲ ਰਾਹੀਂ ਅਦਾਲਤ ਵਿਚ ਪੇਸ਼ ਹੋ ਕੇ ਆਪਣੀ ਜ਼ਮਾਨਤ ਕਰਵਾਈ। ਮਾਣਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਵਿਚ ਸਾਹਿਬ ਰਾਮ ਦੇ ਵਕੀਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੂਜੇ ਪਾਸੇ ਪ੍ਰਦੀਪ ਕੁਮਾਰ ਨਿਓਲ ਉਨ੍ਹਾਂ ਦੇ ਸਾਥੀਆਂ ਦੇ ਵਕੀਲ ਸੁਖਦੇਵ ਸਿੰਘ ਧਾਲੀਵਾਲ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ।