ਅੰਮ੍ਰਿਤਸਰ ਜੇਲ ਤੋਂ ਪੇਸ਼ੀ ਭੁਗਤਣ ਆਇਆ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ

03/19/2019 6:19:33 PM

ਪੱਟੀ (ਸੌਰਭ) : ਕੇਂਦਰੀ ਜੇਲ ਅੰਮ੍ਰਿਤਸਰ ਤੋਂ ਪੱਟੀ ਦੀ ਅਦਾਲਤ 'ਚ ਪੇਸ਼ੀ ਭੁਗਤਣ ਆਇਆ ਇਕ ਹਵਾਲਾਤੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਪੁੱਤਰ ਅਵਤਾਰ ਸਿੰਘ ਨਿਵਾਸੀ ਸੁਰ ਸਿੰਘ ਥਾਣਾ ਭਿੱਖੀਵਿੰਡ ਲੜਕੀ ਨੂੰ ਅਗਵਾ ਕਰਨ ਦੇ ਕੇਸ 'ਚ ਅੰਮ੍ਰਿਤਸਰ ਦੀ ਕੇਂਦਰੀ ਜੇਲ 'ਚ 1 ਸਾਲ ਤੋਂ ਬੰਦ ਸੀ ਅਤੇ ਜਦੋਂ ਮੰਗਲਵਾਰ ਨੂੰ ਹੌਲਦਾਰ ਭਜਨ ਸਿੰਘ ਉਸ ਨੂੰ ਪੁਲਸ ਪਾਰਟੀ ਸਮੇਤ ਗੁਰਿੰਦਰਪਾਲ ਸਿੰਘ ਜੇ. ਐੱਮ. ਆਈ. ਦੀ ਅਦਾਲਤ 'ਚ ਪੇਸ਼ੀ ਭੁਗਤਣ ਲਈ ਲੈ ਕੇ ਆਏ ਤਾਂ ਪੁਲਸ ਨੂੰ ਚਕਮਾ ਦੇ ਕੇ ਉਹ ਫਰਾਰ ਹੋ ਗਿਆ, ਜਿਸਦੀ ਪੁਲਸ ਵਲੋਂ ਭਾਲ ਕੀਤੀ ਜਾ ਰਹੀ ਹੈ।
ਪੁਲਸ ਨੇ ਪੇਸ਼ੀ ਸਮੇਂ ਆਏ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਵਾਲਾਤੀ ਬਿਕਰਮਜੀਤ ਸਿੰਘ ਖਿਲਾਫ ਲੜਕੀ ਅਗਵਾ ਕਰਨ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਮੁੱਕਦਮਾ ਨੰ : 46 ਧਾਰਾ: 363/366 ਮਿਤੀ : 29-3-18 ਤਹਿਤ ਦਰਜ ਹੈ। ਫਿਲਹਾਲ ਪੁਲਸ ਵਲੋਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

Gurminder Singh

This news is Content Editor Gurminder Singh