ਕੋਟਾ 'ਚੋਂ ਲਿਆਂਦੇ ਜਾ ਰਹੇ 380 ਕਿਲੋ ਡੋਡਿਆਂ ਸਣੇ ਕੈਂਟਰ ਚਾਲਕ ਕਾਬੂ (ਵੀਡੀਓ)

01/24/2019 2:27:48 PM

ਫਗਵਾੜਾ/ਜਲੰਧਰ (ਹਰਜੋਤ, ਜ.ਬ.)— ਰਾਵਲਪਿੰਡੀ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਭੋਗਪੁਰ ਨੇੜਿਓ ਨਾਕਾਬੰਦੀ ਕਰ ਕੇ ਇਕ  ਕੈਂਟਰ 'ਚੋਂ 19 ਬੋਰੇ ਡੋਡੇ ਬਰਾਮਦ ਕੀਤੇ ਹਨ, ਜਿਸ 'ਚ ਕੁੱਲ 380 ਕਿਲੋ ਡੋਡੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਮਨਦੀਪ ਸਿੰਘ ਅਤੇ  ਏ. ਐੱਸ. ਪੀ. ਸੰਦੀਪ ਮਲਿਕ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ ਤਾਂ ਪੁਲਸ ਨੇ ਐੱਸ. ਆਈ. ਭਾਰਤ ਭੂਸ਼ਣ, ਏ. ਐੱਸ. ਆਈ. ਜਗਜੀਤ ਸਿੰਘ ਤੇ ਕਾਊਂਟਰ ਇੰਟੈਲੀਜੈਂਸ ਟੀਮ  ਐੱਸ. ਆਈ. ਨਰਿੰਦਰ ਕੁਮਾਰ, ਏ. ਐੱਸ. ਆਈ. ਸੁਖਬੀਰ ਸਿੰਘ, ਰਜਿੰਦਰ ਕੁਮਾਰ ਦੀ ਅਗਵਾਈ 'ਚ ਭੋਗਪੁਰ ਟੀ-ਪੁਆਇੰਟ 'ਤੇ ਨਾਕਾ ਲਗਾਇਆ ਹੋਇਆ ਸੀ। ਨਾਕੇ ਦੌਰਾਨ ਇਕ ਚਿੱਟੇ ਰੰਗ ਦੀ ਬਲੈਰੋ ਗੱਡੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਨਾਕਾ ਤੋੜ ਕੇ ਤੇਜ਼ੀ ਨਾਲ ਅੱਗੇ ਨਿਕਲ ਗਈ ਤੇ ਪੁਲਸ ਨੇ ਪਿੱਛੋਂ ਆਉਂਦੇ ਕੈਂਟਰ ਨੂੰ ਜਦੋਂ  ਰੋਕ ਕੇ ਤਲਾਸ਼ੀ ਲਈ ਤਾਂ  ਉਸ 'ਚੋਂ 19 ਬੋਰੇ ਡੋਡੇ ਬਰਾਮਦ ਹੋਏ, ਜਿਸ 'ਚੋਂ 2 ਡਰਾਈਵਰ ਨੇ ਅੱਗੇ ਸੀਟ ਉੱਪਰ ਅਤੇ 17 ਬੋਰੇ ਗੱਡੀ ਦੀ ਬਾਡੀ 'ਚ ਰੱਖੇ ਹੋਏ ਸਨ। ਉਕਤ ਬੋਰੀਆਂ  'ਚ 380 ਕਿਲੋਂ ਡੋਡੇ  ਮਿਲੇ  ਹਨ। 

ਉਨ੍ਹਾਂ ਨੇ ਦੱਸਿਆ ਕਿ ਕਾਬੂ ਕੀਤੇ ਕੈਂਟਰ ਡਰਾਈਵਰ ਦੀ ਪਛਾਣ ਵੇਦ ਪ੍ਰਕਾਸ਼ ਉਰਫ ਵੇਦ ਪੁੱਤਰ ਬਲਬੀਰ  ਸਿੰਘ ਵਾਸੀ ਪੱਪਲਾ ਜ਼ਿਲਾ ਹਮੁਰ ਹਿਮਾਚਲ ਵਜੋਂ ਹੋਈ ਹੈ ਅਤੇ ਬਲੈਰੋ ਗੱਡੀ ਲੈ ਕੇ ਫਰਾਰ ਹੋਏ ਵਿਅਕਤੀ ਦੀ ਪਛਾਣ ਸਵਰਨ ਸਿੰਘ ਪੁੱਤਰ ਭਾਗ ਸਿੰਘ ਵਾਸੀ ਪਰਮਜੀਤ ਨਗਰ ਲੁਧਿਆਣਾ ਵਜੋਂ ਹੋਈ ਹੈ। ਉਨ੍ਹਾਂ  ਦੱਸਿਆ ਕਿ ਪੁਲਸ ਨੇ ਇਸ ਸਬੰਧੀ ਦੋਨਾਂ ਖਿਲਾਫ ਧਾਰਾ 15-61-85 ਤਹਿਤ ਰਾਵਲਪਿੰਡੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਫ਼ਰਾਰ ਹੋਏ ਦੋਸ਼ੀ ਦੀ  ਭਾਲ ਸ਼ੁਰੂ ਕਰ ਦਿੱਤੀ ਹੈ।

ਮੁਲਜ਼ਮ ਇਕ ਦਿਨ ਦੇ ਪੁਲਸ ਰਿਮਾਂਡ 'ਤੇ
ਐੱਸ. ਐੱਚ. ਓ. ਸੁਰਿੰਦਰ ਚਾਂਦ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਮੁਲਜ਼ਮ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ  ਕਰ ਲਿਆ ਹੈ। ਉਕਤ ਵਿਅਕਤੀ ਇਹ ਨਸ਼ਾ ਰਾਜਸਥਾਨ ਦੇ ਸ਼ਹਿਰ ਕੋਟਾ ਤੋਂ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਸਪਲਾਈ ਕੀਤਾ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਤਰੀਕਾ ਬਹੁਤ ਅਲੱਗ ਤਰ੍ਹਾਂ ਦਾ ਸੀ ਅਤੇ ਗੱਡੀ 'ਚ ਇਕ ਖਾਸ ਕਿਸਮ ਦੀ ਪਾਰਟੀਸ਼ਨ ਪਲਾਈ ਬੋਰਡ 'ਤੇ ਲੋਹੇ ਦੀ ਕੀਤੀ ਹੋਈ ਸੀ ਤਾਂ ਕਿ ਨਸ਼ਾ ਲਿਆਉਣ 'ਤੇ  ਕਿਸੇ ਨੂੰ ਕੋਈ ਸ਼ੱਕ ਨਾ ਪੈ ਸਕੇ।
ਨਸ਼ਾ ਸਮੱਗਲਰਾਂ ਨੂੰ ਕਿਸੇ ਕੀਮਤ 'ਤੇ 

ਬਖਸ਼ਿਆ ਨਹੀਂ ਜਾਵੇਗਾ : ਸੰਦੀਪ ਮਲਿਕ
ਇਸ  ਸਬੰਧੀ ਗੱਲਬਾਤ ਕਰਦੇ ਹੋਏ ਏ. ਐੱਸ. ਪੀ. ਸੰਦੀਪ ਮਲਿਕ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਨੂੰ ਕਿਸੇ  ਵੀ ਕੀਮਤ 'ਤੇ ਬਖਸ਼ਿਆ ਨਹੀਂ  ਜਾਵੇਗਾ। ਜੇਕਰ ਕੋਈ ਵੀ ਇਸ ਸਬੰਧੀ ਪੁਲਸ ਨੂੰ ਸੂਚਨਾ  ਪ੍ਰਾਪਤ ਹੁੰਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri