ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਲਈ ਨਿੰਮ ਨਾਲ ਬਣੀ ਸਪਰੇਅ ਦੀ ਵਰਤੋਂ ਕਰਨ ਕਿਸਾਨ (ਵੀਡੀਓ)

06/03/2017 7:01:39 PM

ਬਠਿੰਡਾ— ਖੇਤੀਬਾੜੀ ਅਧਿਕਾਰੀਆਂ ਵੱਲੋਂ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣ ਅਤੇ ਮੱਖੀ ਦੇ ਖਾਤਮੇ ਲਈ ਬਠਿੰਡਾ ''ਚ ਸ਼ਨੀਵਾਰ ਨੂੰ ਇੰਟਰ ਸਟੇਟ ਮੀਟਿੰਗ ਕੀਤੀ ਗਈ। ਇਸ ਮੀਟਿੰਗ ''ਚ ਨਰਮੇ ਦੀ ਖੇਤੀ ਨੂੰ ਵਧਾਉਣ, ਫਸਲ ਨੂੰ ਵਧੀਆ ਬਣਾਉਣ ''ਤੇ ਵਿਚਾਰ ਕੀਤਾ ਗਿਆ। ਇਸ ਮੌਕੇ ''ਤੇ ਪੰਜਾਬ ਦੇ ਖੇਤੀਬਾੜੀ ਵਿਭਾਗ ਨੇ ਹਰਿਆਣਾ ਅਤੇ ਰਾਜਸਥਾਨ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ। ਇਸ ਮੌਕੇ ਪੀ. ਏ. ਯੂ. ਦੇ ਵੀ. ਸੀ. ਬਲਦੇਵ ਢਿੱਲੋਂ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਨਿੰਮ ਨਾਲ ਬਣੀ ਸਪਰੇਅ ਦੀ ਹੀ ਵਰਤੋਂ ਕਰਨ ਅਤੇ ਬਿਨਾਂ ਵਿਭਾਗ ਦੀ ਸਿਫਾਰਿਸ਼ ਨਾਲ ਕੋਈ ਵੀ ਕੀਟਨਾਸ਼ਕ ਨਾ ਵਰਤੇ। 
ਇਸ ਮੌਕੇ ਬਲਦੇਵ ਢਿੱਲੋਂ ਨੇ ਦੱਸਿਆ ਕਿ ਇਸ ਮੀਟਿੰਗ ''ਚ ਹਰਿਆਣਾ, ਰਾਜਸਥਾਨ ਵੱਲੋਂ ਮਾਲਵਾ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ, ਜਿਸ ''ਚ ਪਿਛਲੇ ਸਾਲ ਜੋ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾ ਲਿਆ ਗਿਆ ਸੀ, ਉਸ ''ਤੇ ਵਿਚਾਰ ਕੀਤਾ ਗਿਆ ਕਿ ਇਸ ਵਾਰ ਵੀ ਜਿੱਥੇ-ਜਿੱਥੇ ਚਿੱਟੀ ਮੱਖੀ ਮਿਲੀ ਸੀ, ਉਸ ਨੂੰ ਹੁਣੇ ਤੋਂ ਹੀ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਰਿਆਣਾ ਸਮੇਤ ਰਾਜਸਥਾਨ ਦੇ ਅਧਿਕਾਰੀਆਂ ਦੇ ਨਾਲ ਬੈਠਕ ''ਚ ਚਰਚਾ ਕੀਤੀ ਹੈ ਕਿ ਉਹ ਆਪਣੇ-ਆਪਣੇ ਪੱਧਰ ''ਚ ਕਿਹੜੇ ਤਰੀਕੇ ਨਾਲ ਚਿੱਟੀ ਮੱਖੀ ਨੂੰ ਨਸ਼ਟ ਕਰੀਏ, ਜਿਸ ਨਾਲ ਉਹ ਪੰਜਾਬ ''ਚ ਦਾਖਲ ਨਾ ਹੋਵੇ। 
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਨਰਮੇ ਦਾ ਰਕਬਾ ਵੀ ਵਧਿਆ ਹੈ। ਇਸ ਵਾਰ ਚਾਰ ਲੱਖ ਹੈਕਟੇਅਰ ਨਰਮੇ ਦੀ ਫਸਲ ਬੀਜੀ ਗਈ ਅਤੇ ਇਸ ਬਾਰੇ ''ਚ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਿੰਮ ਦਾ ਸਪਰੇਅ ਹੀ ਕਰਨ,ਕੋਈ ਦੂਜੇ ਸਪਰੇਅ ਦੀ ਵਰਤੋਂ ਨਾ ਕਰਨ। ਉਥੇ ਹੀ ਹਰਿਆਣਆ ਦੇ ਖੇਤੀਬਾੜੀ ਵਿਗਿਆਨਕ ਦਾ ਕਹਿਣਾ ਹੈ ਕਿ ਬਠਿੰਡਾ ''ਚ ਜੋ ਇਹ ਮੀਟਿੰਗ ਕੀਤੀ ਗਈ ਹੈ, ਇਸ ਦਾ ਬਹੁਤ ਫਾਇਦਾ ਹੋ ਰਿਹਾ ਹੈ। ਇਸ ਨਾਲ ਉਹ ਆਪਣੇ-ਆਪਣੇ ਸੂਬੇ ''ਚ ਕਿਹੜੇ ਤਰੀਕੇ ਨਾਲ ਨਰਮੇ ਨੂੰ ਚਿੱਟੀ ਮੱਖੀ ਤੋਂ ਬਚਾਉਣਾ ਹੈ, ਇਸ ''ਤੇ ਵਿਚਾਰ ਕੀਤਾ ਗਿਆ ਅਤੇ ਉਹ ਆਪਣੇ ਸੂਬੇ ''ਚ ਵੀ ਸਫੇਦ ਮੱਖੀ ਦਾ ਪੂਰਾ ਖਾਤਮਾ ਕਰਨ ''ਤੇ ਗਏ ਹਨ।